''''ਕਿਉਂ ਲਟਕ ਰਿਹੈ ਸਰਬਜੀਤ ਕੌਰ ਦੇ ਦੇਸ਼ ਨਿਕਾਲੇ ਦਾ ਮਾਮਲਾ..?'''', ਪਾਕਿ ਹਾਈਕੋਰਟ ਨੇ ਗ੍ਰਹਿ ਮੰਤਰਾਲੇ ਨੂੰ ਪਾਈ ਝਾੜ

Thursday, Mar 26, 2026 - 01:00 PM (IST)

''''ਕਿਉਂ ਲਟਕ ਰਿਹੈ ਸਰਬਜੀਤ ਕੌਰ ਦੇ ਦੇਸ਼ ਨਿਕਾਲੇ ਦਾ ਮਾਮਲਾ..?'''', ਪਾਕਿ ਹਾਈਕੋਰਟ ਨੇ ਗ੍ਰਹਿ ਮੰਤਰਾਲੇ ਨੂੰ ਪਾਈ ਝਾੜ

ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਗਏ ਸਿੱਖ ਜਥੇ ਵਿੱਚੋਂ ਲਾਪਤਾ ਹੋ ਕੇ ਉੱਥੇ ਧਰਮ ਪਰਿਵਰਤਨ ਅਤੇ ਨਿਕਾਹ ਕਰਨ ਵਾਲੀ ਭਾਰਤੀ ਮਹਿਲਾ ਸਰਬਜੀਤ ਕੌਰ (ਨਵਾਂ ਨਾਮ ਨੂਰ ਫ਼ਾਤਿਮਾ) ਦੇ ਦੇਸ਼ ਨਿਕਾਲੇ ਦੇ ਮਾਮਲੇ ਵਿੱਚ ਲਾਹੌਰ ਹਾਈ ਕੋਰਟ ਨੇ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੈ। ਅਦਾਲਤ ਨੇ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਵੱਲੋਂ ਰਿਪੋਰਟ ਪੇਸ਼ ਕਰਨ ਵਿੱਚ ਕੀਤੀ ਜਾ ਰਹੀ ਦੇਰੀ 'ਤੇ ਭਾਰੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ।

ਲਾਹੌਰ ਹਾਈ ਕੋਰਟ ਦੇ ਜਸਟਿਸ ਫ਼ਾਰੂਕ ਹੈਦਰ ਨੇ ਸੁਣਵਾਈ ਦੌਰਾਨ ਕਿਹਾ ਕਿ ਦੋ ਮਹੀਨੇ ਬੀਤ ਜਾਣ ਦੇ ਬਾਵਜੂਦ ਮੰਤਰਾਲੇ ਵੱਲੋਂ ਰਿਪੋਰਟ ਪੇਸ਼ ਨਾ ਕਰਨਾ ਵੱਡੀ ਲਾਪਰਵਾਹੀ ਹੈ। ਅਦਾਲਤ ਨੇ ਸਹਾਇਕ ਐਡਵੋਕੇਟ ਜਨਰਲ ਨੂੰ ਤਲਬ ਕਰਦਿਆਂ ਸਖ਼ਤ ਹਦਾਇਤ ਕੀਤੀ ਕਿ ਸਾਰੀਆਂ ਸਬੰਧਤ ਰਿਪੋਰਟਾਂ 14 ਅਪ੍ਰੈਲ, 2026 ਤੱਕ ਹਰ ਹਾਲ ਵਿੱਚ ਪੇਸ਼ ਕੀਤੀਆਂ ਜਾਣ।

ਸਰਬਜੀਤ ਕੌਰ ਦੇ ਭਾਰਤੀ ਪਤੀ ਦੇ ਵਕੀਲ ਅਲੀ ਚੰਗੇਜ਼ੀ ਸੰਧੂ ਨੇ ਅਦਾਲਤ ਨੂੰ ਦੱਸਿਆ ਕਿ ਸਰਬਜੀਤ ਨੇ ਪਹਿਲੇ ਵਿਆਹ ਤੋਂ ਤਲਾਕ ਲਏ ਬਿਨਾਂ ਹੀ ਪਾਕਿਸਤਾਨ ਵਿੱਚ ਦੂਜਾ ਨਿਕਾਹ ਕੀਤਾ ਹੈ, ਜੋ ਕਿ ਕਾਨੂੰਨੀ ਅਤੇ ਸ਼ਰੀਅਤ ਦੇ ਪੱਖੋਂ ਗ਼ਲਤ ਹੈ। ਉਨ੍ਹਾਂ ਮਾਨਵੀ ਆਧਾਰ 'ਤੇ ਇਸ ਮਾਮਲੇ ਦੀ ਜਲਦ ਸੁਣਵਾਈ ਦੀ ਮੰਗ ਕੀਤੀ।

ਇਹ ਵੀ ਪੜ੍ਹੋ- ਤੜਕੇ ਹੀ ਲੱਗ ਗਈਆਂ ਪੈਟਰੋਲ ਪੰਪਾਂ 'ਤੇ ਲੰਬੀਆਂ ਲਾਈਨਾਂ ! ਜੰਗ ਨੇ ਹੁਣ ਭਾਰਤ ਦੇ ਲੋਕਾਂ 'ਚ ਵੀ ਪਾ'ਤਾ 'ਡਰ'

ਜ਼ਿਕਰਯੋਗ ਹੈ ਕਿ ਪੰਜਾਬ ਦੇ ਕਪੂਰਥਲਾ ਦੀ ਰਹਿਣ ਵਾਲੀ ਸਰਬਜੀਤ ਕੌਰ ਨਵੰਬਰ 2025 ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਥੇ ਨਾਲ ਪਾਕਿਸਤਾਨ ਗਈ ਸੀ। ਉੱਥੇ ਉਸ ਨੇ ਸ਼ੇਖੂਪੁਰਾ ਦੇ ਰਹਿਣ ਵਾਲੇ ਨਾਸਿਰ ਹੁਸੈਨ ਨਾਲ ਨਿਕਾਹ ਕਰ ਲਿਆ ਸੀ। ਵੀਜ਼ਾ ਮਿਆਦ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਹਿਰਾਸਤ ਵਿੱਚ ਲੈ ਕੇ ਲਾਹੌਰ ਦੇ 'ਦਾਰੂਲ ਅਮਾਨ' ਸ਼ੈਲਟਰ ਹੋਮ ਵਿੱਚ ਰੱਖਿਆ ਗਿਆ ਹੈ।

ਪਾਕਿਸਤਾਨੀ ਅਧਿਕਾਰੀਆਂ ਨੇ ਪਹਿਲਾਂ ਸਰਬਜੀਤ ਨੂੰ ਵਾਹਗਾ ਬਾਰਡਰ ਰਾਹੀਂ ਡਿਪੋਰਟ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਸਰਹੱਦ ਬੰਦ ਹੋਣ ਅਤੇ ਕਾਨੂੰਨੀ ਮਾਮਲੇ ਪੈਂਡਿੰਗ ਹੋਣ ਕਾਰਨ ਉਸ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਰੁਕ ਗਈ ਸੀ। ਹੁਣ ਅਦਾਲਤ ਇਹ ਤੈਅ ਕਰੇਗੀ ਕਿ ਕੀ ਉਸ ਦਾ ਨਿਕਾਹ ਜਾਇਜ਼ ਹੈ ਜਾਂ ਉਸ ਨੂੰ ਤੁਰੰਤ ਭਾਰਤ ਭੇਜਿਆ ਜਾਵੇਗਾ।

ਇਹ ਵੀ ਪੜ੍ਹੋ- ਟਰੰਪ ਨੂੰ ਮਹਿੰਗੀ ਪਈ ਜੰਗ ! ਇਰਾਨ ਨੇ ਅਮਰੀਕਾ ਦੇ 13 Army Base ਕਰ'ਤੇ ਤਬਾਹ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News