UN ਦੇ ਮੰਚ ਤੋਂ ਗਰਜਿਆ ਇਮਰਾਨ ਖਾਨ ਦਾ ਪੁੱਤਰ ਕਾਸਿਮ; ਪਾਕਿਸਤਾਨ ''ਚ ਮਨੁੱਖੀ ਅਧਿਕਾਰਾਂ ਦੇ ਘਾਣ ''ਤੇ ਚੁੱਕੇ ਸਵਾਲ

Thursday, Mar 26, 2026 - 01:05 PM (IST)

UN ਦੇ ਮੰਚ ਤੋਂ ਗਰਜਿਆ ਇਮਰਾਨ ਖਾਨ ਦਾ ਪੁੱਤਰ ਕਾਸਿਮ; ਪਾਕਿਸਤਾਨ ''ਚ ਮਨੁੱਖੀ ਅਧਿਕਾਰਾਂ ਦੇ ਘਾਣ ''ਤੇ ਚੁੱਕੇ ਸਵਾਲ

ਇਸਲਾਮਾਬਾਦ/ਜਨੇਵਾ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਪੁੱਤਰ ਕਾਸਿਮ ਖਾਨ ਨੇ ਜਨੇਵਾ ਵਿੱਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ (UNHRC) ਦੇ ਇੱਕ ਸਮਾਗਮ ਵਿੱਚ ਸ਼ਿਰਕਤ ਕਰਕੇ ਨਵੀਂ ਚਰਚਾ ਛੇੜ ਦਿੱਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਕਾਸਿਮ ਨੇ ਇਸ ਅੰਤਰਰਾਸ਼ਟਰੀ ਮੰਚ ਦੀ ਵਰਤੋਂ ਪਾਕਿਸਤਾਨ ਵਿੱਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਅਤੇ ਆਪਣੇ ਪਿਤਾ ਦੀ ਨਜ਼ਰਬੰਦੀ ਵਿਰੁੱਧ ਆਵਾਜ਼ ਉਠਾਉਣ ਲਈ ਕੀਤੀ ਹੈ।

ਬਲੋਚ ਨੇਤਾ ਨਾਲ ਸਾਂਝਾ ਕੀਤਾ ਮੰਚ 

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਅਤੇ ਰਿਪੋਰਟਾਂ ਅਨੁਸਾਰ ਕਾਸਿਮ ਖਾਨ ਨੇ ਬਲੋਚ ਨੈਸ਼ਨਲ ਮੂਵਮੈਂਟ (BNM) ਦੇ ਡਾਕਟਰ ਨਸੀਮ ਬਲੋਚ ਨਾਲ ਮੰਚ ਸਾਂਝਾ ਕੀਤਾ। ਇਸ ਸਮਾਗਮ ਦੌਰਾਨ ਜਿੱਥੇ ਕਾਸਿਮ ਨੇ ਪਾਕਿਸਤਾਨ ਵਿੱਚ ਆਪਣੇ ਪਿਤਾ ਦੀ ਗ੍ਰਿਫ਼ਤਾਰੀ ਦਾ ਮੁੱਦਾ ਚੁੱਕਿਆ, ਉੱਥੇ ਹੀ ਡਾਕਟਰ ਨਸੀਮ ਬਲੋਚ ਨੇ ਵੀ ਬਲੋਚਿਸਤਾਨ ਵਿੱਚ ਮਨੁੱਖੀ ਅਧਿਕਾਰਾਂ ਦੀਆਂ ਚਿੰਤਾਵਾਂ ਬਾਰੇ ਗੱਲ ਕੀਤੀ। ਕਾਸਿਮ ਨੇ ਕਿਹਾ ਰਿ ਇਮਰਾਨ ਖਾਨ ਪਾਕਿਸਤਾਨ ਦੀ ਜੇਲ੍ਹ ਵਿੱਚ ਕੈਦ ਹੈ ਅਤੇ ਇਹ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਫੌਜ ਉਨ੍ਹਾਂ ਦਾ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਕਰ ਰਹੀ ਹੈ।ਕਾਸਿਮ ਖਾਨ ਦੇ ਇਸ ਬਿਆਨ ਨੇ ਪਾਕਿਸਤਾਨ ਵਿੱਚ ਇੱਕ ਤਿੱਖੀ ਬਹਿਸ ਛੇੜ ਦਿੱਤੀ ਹੈ। ਕੁਝ ਵਿਸ਼ਲੇਸ਼ਕਾਂ ਨੇ ਚਿੰਤਾ ਜਤਾਈ ਹੈ ਕਿ ਇੱਕ ਸਾਬਕਾ ਪ੍ਰਧਾਨ ਮੰਤਰੀ ਦੇ ਪੁੱਤਰ ਵੱਲੋਂ ਅੰਤਰਰਾਸ਼ਟਰੀ ਮੰਚਾਂ 'ਤੇ ਪਾਕਿਸਤਾਨ ਦੀ ਆਲੋਚਨਾ ਕਰਨਾ ਅਤੇ ਵਿਵਾਦਤ ਸ਼ਖਸੀਅਤਾਂ ਨਾਲ ਖੜ੍ਹਨਾ ਦੇਸ਼ ਲਈ ਕੂਟਨੀਤਕ ਅਤੇ ਆਰਥਿਕ ਮੁਸ਼ਕਲਾਂ ਪੈਦਾ ਕਰ ਸਕਦਾ ਹੈ। ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਇਸ ਨੂੰ ਪਾਕਿਸਤਾਨ ਵਿਰੁੱਧ ਲਾਬਿੰਗ ਕਰਾਰ ਦਿੰਦਿਆਂ ਇਸ ਦੀ ਨਿੰਦਾ ਕੀਤੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਜੰਗਬੰਦੀ ਹੋਈ ਫੇਲ੍ਹ! ਪਾਕਿ-ਅਫਗਾਨ ਸਰਹੱਦ 'ਤੇ ਮੁੜ ਵਰ੍ਹੀਆਂ ਗੋਲੀਆਂ

ਅੰਤਰਰਾਸ਼ਟਰੀ ਅਕਸ 'ਤੇ ਪੈ ਸਕਦਾ ਹੈ ਅਸਰ 

ਮਾਹਰਾਂ ਦਾ ਮੰਨਣਾ ਹੈ ਕਿ ਕਾਸਿਮ ਖਾਨ ਦੀਆਂ ਅਜਿਹੀਆਂ ਗਤੀਵਿਧੀਆਂ ਪਾਕਿਸਤਾਨ ਦੇ ਅੰਤਰਰਾਸ਼ਟਰੀ ਅਕਸ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ, ਖਾਸ ਕਰਕੇ ਜਦੋਂ ਦੇਸ਼ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਾਸਿਮ ਦੀਆਂ ਮੁਲਾਕਾਤਾਂ ਚਰਚਾ ਵਿੱਚ ਆਈਆਂ ਹਨ; ਇਸ ਤੋਂ ਪਹਿਲਾਂ ਆਰਿਫ਼ ਅਜਾਕੀਆ ਨਾਲ ਉਸ ਦੀ ਗੱਲਬਾਤ ਨੇ ਵੀ ਕਾਫੀ ਸੁਰਖੀਆਂ ਬਟੋਰੀਆਂ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News