ਪੇਰੂ : 30 ਦਿਨਾਂ ਦੀ ਐਮਰਜੈਂਸੀ ਦਾ ਐਲਾਨ, ਇਸ ਕਾਰਨ ਲੈ ਗਿਆ ਫੈਸਲਾ
Wednesday, Oct 22, 2025 - 05:07 PM (IST)

ਇੰਟਰਨੈਸ਼ਨਲ ਡੈਸਕ- ਪੇਰੂ ਦੇ ਰਾਸ਼ਟਰਪਤੀ ਹੋਸੇ ਹੇਰੀ ਨੇ ਵਿਗੜਦੀ ਸਥਿਤੀ ਨਾਲ ਨਜਿੱਠਣ ਲਈ ਰਾਜਧਾਨੀ ਲੀਮਾ ਅਤੇ ਗੁਆਂਢੀ ਕੈਲਾਓ ਖੇਤਰ 'ਚ 30 ਦਿਨਾਂ ਦੀ ਐਮਰਜੈਂਸੀ ਦਾ ਐਲਾਨ ਕੀਤਾ ਹੈ। ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਦੇਸ਼ 'ਚ ਕਤਲ, ਜ਼ਬਰਨ ਵਸੂਲੀ ਅਤੇ ਜਨਤਕ ਸਥਾਨਾਂ 'ਤੇ ਹਮਲੇ ਤੇਜ਼ੀ ਨਾਲ ਵਧ ਰਹੇ ਹਨ। ਅੰਕੜਿਆਂ ਅਨੁਸਾਰ ਜਨਵਰੀ ਤੋਂ 2025 ਵਿਚਾਲੇ ਦੇਸ਼ 'ਚ 1,690 ਕਤਲ ਦਰਜ ਕੀਤੇ ਗਏ ਜਦੋਂ ਕਿ 2024 'ਚ ਇਸੇ ਮਿਆਦ 'ਚ 1,502 ਮਾਮਲੇ ਸਾਹਮਣੇ ਆਏ ਹਨ। ਸ਼੍ਰੀ ਹੇਰੀ ਨੇ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੈਬਨਿਟ ਨੇ ਐਮਰਜੈਂਸੀ ਉਪਾਅ ਲਾਗੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਮੰਗਲਵਾਰ ਅੱਧੀ ਰਾਤ ਤੋਂ ਲਾਗੂ ਹੋ ਗਿਆ ਹੈ।
ਇਹ ਵੀ ਪੜ੍ਹੋ : OMG! ਸਿਰਫ਼ 40,470 'ਚ ਨੌਜਵਾਨ ਨੇ ਖਰੀਦਿਆ iPhone 17 Pro, ਸ਼ੇਅਰ ਕੀਤੀ ਸਮਾਰਟ ਟ੍ਰਿਕ
ਰਾਸ਼ਟਰਪਤੀ ਨੇ ਕਿਹਾ,''ਅਸੀਂ ਅਪਰਾਧ ਦੇ ਖ਼ਿਲਾਫ਼ ਲੜਾਈ 'ਚ ਸੁਰੱਖਿਅਤ ਰਵੱਈਏ ਤੋਂ ਹਮਲਾਵਰ ਰਵੱਈਏ ਵੱਲ ਵਧ ਰਹੇ ਹਾਂ, ਇਕ ਅਜਿਹੀ ਲੜਾਈ ਜੋ ਸਾਨੂੰ ਸ਼ਾਂਤੀ ਅਤੇ ਲੱਖਾਂ ਪੇਰੂ ਵਾਸੀਆਂ ਦਾ ਭਰੋਸਾ ਮੁੜ ਤੋਂ ਹਾਸਲ ਕਰਨ 'ਚ ਮਦਦ ਕਰੇਗੀ। ਅੱਜ ਅਸੀਂ ਪੇਰੂ 'ਚ ਅਸੁਰੱਖਿਆ ਖ਼ਿਲਾਫ਼ ਲੜਾਈ ਦੇ ਇਤਿਹਾਸ ਨੂੰ ਬਦਲਣ ਦੀ ਸ਼ੁਰੂਆਤ ਕਰ ਰਹੇ ਹਾਂ।'' ਦੱਸਣਯੋਗ ਹੈ ਕਿ ਰਾਸ਼ਟਰਪਤੀ ਦੀਨਾ ਬੋਲੁਆਤਰੇ ਨੂੰ ਅਪਰਾਧ ਰੋਕਣ 'ਚ ਅਸਫ਼ਲ ਰਹਿਣ ਕਾਰਨ 10ਅਕਤੂਬਰ ਨੂੰ ਸੰਸਦ ਨੇ ਅਹੁਦੇ ਤੋਂ ਹਟਾ ਦਿੱਤਾ। ਹਾਲਾਂਕਿ ਉਨ੍ਹਾਂ ਨੇ ਵੀ ਇਸੇ ਸਾਲ ਮਾਰਚ 'ਚ 30 ਦਿਨਾਂ ਦੀ ਐਮਰਜੈਂਸੀ ਲਗਾਈ ਸੀ ਪਰ ਉਸ ਨਾਲ ਅਪਰਾਧ 'ਤੇ ਕੋਈ ਖ਼ਾਸ ਅਸਰ ਨਹੀਂ ਪਿਆ।
ਬੋਲੁਆਤਰੇ ਦੇ ਸਥਾਨ 'ਤੇ ਰਾਸ਼ਟਰਪਤੀ ਬਣੇ ਜੇਰੀ ਨੇ ਅਪਰਾਧ ਅਤੇ ਹਿੰਸਾ ਖ਼ਿਲਾਫ਼ ਸਖ਼ਤ ਰਵੱਈਆ ਅਪਣਾਇਆ। ਜੇਰੀ ਨੇ ਕਿਹਾ ਕਿ ਹੁਣ ਸਰਕਾਰ ਅਪਰਾਧ ਖ਼ਿਲਾਫ਼ ਰੱਖਿਆਤਮਕ ਨਹੀਂ, ਹਮਲਾਵਰ ਨੀਤੀ ਅਪਣਾਏਗੀ। ਹਾਲਾਂਕਿ ਇਸ ਐਲਾਨ ਤੋਂ ਬਾਅਦ ਵੀ ਰਾਜਧਾਨੀ ਲੀਮਾ 'ਚ ਵੀਰਵਾਰ ਨੂੰ ਵਿਰੋਧ ਪ੍ਰਦਰਸ਼ਨ ਹੋਏ, ਜਿਸ 'ਚ ਰਾਸ਼ਟਰਪਤੀ ਜੋਸੇ ਜੇਰੀ ਦੇ ਅਸਤੀਫ਼ੇ ਦੀ ਮੰਗ ਕੀਤੀ ਗਈ। ਪ੍ਰਦਰਸ਼ਨ ਹਿੰਸਕ ਹੋ ਗਿਆ, ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਲੋਕ ਜ਼ਖ਼ਮੀ ਹੋਏ, ਜਿਨ੍ਹਾਂ 'ਚ ਪੁਲਸ ਕਰਮੀ ਅਤੇ ਪੱਤਰਕਾਰ ਵੀ ਸ਼ਾਮਲ ਹਨ। ਹਾਲਾਂਕਿ ਇਸ ਦੇ ਬਾਵਜੂਦ ਵੀ ਜੇਰੀ ਨੇ ਸਾਫ਼ ਕਿਹਾ ਕਿ ਉਹ ਅਸਤੀਫ਼ਾ ਨਹੀਂ ਦੇਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8