ਐਮਰਜੈਂਸੀ ਨੰਬਰ ’ਤੇ 13 ਵਾਰ ਫੋਨ ਕਰਨ ''ਤੇ ਵੀ ਨਹੀਂ ਮਿਲਿਆ ਜਵਾਬ, ਵਿਅਕਤੀ ਦੀ ਮੌਤ

Saturday, Feb 23, 2019 - 07:59 PM (IST)

ਐਮਰਜੈਂਸੀ ਨੰਬਰ ’ਤੇ 13 ਵਾਰ ਫੋਨ ਕਰਨ ''ਤੇ ਵੀ ਨਹੀਂ ਮਿਲਿਆ ਜਵਾਬ, ਵਿਅਕਤੀ ਦੀ ਮੌਤ

ਵਾਸ਼ਿੰਗਟਨ (ਇੰਟ.)-ਅਮਰੀਕਾ ਦੇ ਮਿਸ਼ੀਂਗਨ ਵਿਖੇ ਐਮਰਜੈਂਸੀ ਸਰਵਿਸ ਨੰਬਰ ’ਤੇ 13 ਵਾਰ ਫੋਨ ਕਰਨ ਦੇ ਬਾਵਜੂਦ ਕਿਸੇ ਵਲੋਂ ਫੋਨ ਨਾ ਚੁੱਕਣ ’ਤੇ ਦੇਰ ਨਾਲ ਮਿਲੀ ਡਾਕਟਰੀ ਮਦਦ ਵਿਰੁੱਧ ਇਕ ਔਰਤ ਨੇ 178 ਕਰੋੜ ਰੁਪਏ ਦਾ ਦਾਅਵਾ ਠੋਕਿਆ ਹੈ। ਡੋਰੋਥੀ ਗ੍ਰੀਨ ਨਾਮੀ ਉਕਤ ਔਰਤ ਨੇ ਆਪਣੀ ਸ਼ਿਕਾਇਤ ’ਚ ਕਿਹਾ ਕਿ ਪਿਛਲੇ ਸਾਲ ਮਾਰਚ ’ਚ ਉਸ ਦੇ ਪਤੀ ਸਟੀਫਨ ਨੂੰ ਦਿਲ ਦਾ ਦੌਰਾ ਪਿਆ ਸੀ। ਉਸ ਨੇ ਐਮਰਜੈਂਸੀ ਨੰਬਰ ’ਤੇ 13 ਵਾਰ ਫੋਨ ਕੀਤਾ ਸੀ ਪਰ ਕਿਸੇ ਨੇ ਨਹੀਂ ਚੁੱਕਿਆ। ਦੇਰੀ ਕਾਰਨ ਉਸ ਦੇ ਪਤੀ ਨੂੰ ਸਮੇਂ ਸਿਰ ਡਾਕਟਰੀ ਮਦਦ ਨਹੀਂ ਮਿਲੀ ਅਤੇ ਉਸ ਦੀ ਮੌਤ ਹੋ ਗਈ। ਡੋਰੋਥੀ ਨੇ ਹੁਣ ਭਾਰਤ ਕਰੰਸੀ ਮੁਤਾਬਕ 178 ਕਰੋੜ ਰੁਪਏ ਦਾ ਦਾਅਵਾ ਠੋਕਿਆ ਹੈ।

ਦੂਜੇ ਪਾਸੇ ਸੁਰੱਖਿਆ ਵਿਭਾਗ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਐਮਰਜੈਂਸੀ ਸਰਵਿਸ ਵਿਚ ਕੰਮ ਕਰ ਰਹੇ ਇਕ ਡਿਸਪੈਚਰ ਨੇ 911 ਨੰਬਰ ਦਾ ਸਪੀਕਰ ਬੰਦ ਕਰ ਦਿੱਤਾ, ਜਿਸ ਕਾਰਨ ਕਿਸੇ ਨੂੰ ਫੋਨ ਦੀ ਆਵਾਜ਼ ਸੁਣਾਈ ਨਹੀਂ ਦਿੱਤੀ ਅਤੇ ਐਮਰਜੈਂਸੀ ਸੇਵਾਵਾਂ 8 ਮਿੰਟ ਤੱਕ ਅਟੈਂਡ ਨਹੀਂ ਹੋ ਸਕੀਆਂ। ਇਹ ਦੋਸ਼ ਗਲਤ ਹਨ ਕਿ 911 ਦੇ ਆਪ੍ਰੇਟਰਾਂ ਨੇ ਜਾਣਬੁੱਝ ਕੇ ਫੋਨ ਨਹੀਂ ਚੁੱਕਿਆ। ਇਸ ਲਈ ਉਹ ਕਿਸੇ ਵਿਅਕਤੀ ਦੀ ਮੌਤ ਲਈ ਜ਼ਿੰਮੇਵਾਰ ਨਹੀਂ ਹਨ।


author

Sunny Mehra

Content Editor

Related News