ਡਾਟਾ ਲੀਕ ਲਈ ਬ੍ਰਿਟੇਨ ਸਰਕਾਰ ਨੇ ਐਲਟਨ ਜਾਨ ਤੋਂ ਮੰਗੀ ਮੁਆਫੀ
Sunday, Dec 29, 2019 - 04:52 PM (IST)

ਲੰਡਨ- ਬ੍ਰਿਟੇਨ ਦੀ ਸਰਕਾਰ ਨੇ ਨਵੇਂ ਸਾਲ 'ਤੇ ਸਨਮਾਨਿਤ ਹੋਣ ਵਾਲੇ ਲੋਕਾਂ ਦੇ ਘਰ ਦਾ ਪਤਾ ਗਲਤੀ ਨਾਲ ਆਨਲਾਈਨ ਪ੍ਰਕਾਸ਼ਿਤ ਕਰਨ ਦੇ ਲਈ ਦਿੱਗਜ ਗਾਇਕ ਐਲਟਨ ਜਾਨ ਤੇ ਹੋਰਾਂ ਤੋਂ ਮੁਆਫੀ ਮੰਗਾ ਹੈ। ਇਸ ਸਰਕਾਰੀ ਵੈੱਬਸਾਈਟ 'ਤੇ ਇਹ ਸੂਚੀ ਕੁਝ ਸਮੇਂ ਦੇ ਲਈ ਪ੍ਰਕਾਸ਼ਿਤ ਰਹੀ, ਜਿਸ ਨੂੰ ਸਪ੍ਰੈਡਸ਼ੀਟ ਦੇ ਰੂਪ ਵਿਚ ਡਾਊਨਲੋਡ ਕਰਨ ਦੀ ਆਗਿਆ ਸੀ। ਇੰਡੀਪੈਂਡੇਂਟ ਨਿਊਜ਼ ਵੈੱਬਸਾਈਟ ਦੇ ਮੁਤਾਬਕ ਇਸ ਫਾਈਲ ਵਿਚ ਸਨਮਾਨਿਤ ਲੋਕਾਂ ਦਾ ਪੋਸਟਕੋਡ ਤੇ ਮਕਾਨ ਨੰਬਰ ਲਿਖਿਆ ਹੋਇਆ ਸੀ। ਇਸ ਸੂਚੀ ਵਿਚ ਟੀਵੀ ਸ਼ੈਫ ਨਾਦੀਆ ਹੁਸੈਨ ਤੇ ਕ੍ਰਿਕਟਰ ਬੇਨ ਸਟੋਕਸ ਵੀ ਸ਼ਾਮਲ ਹਨ। ਇਹ ਸਨਮਾਨ ਸਿਨੇਮਾ, ਖੇਡ ਤੇ ਸਿਆਸਤ ਵਿਚ ਮਹੱਤਵਪੂਰਨ ਮੁਕਾਮ ਹਾਸਲ ਕਰਨ ਦੇ ਲਈ ਦਿੱਤਾ ਜਾਂਦਾ ਹੈ।