'ਜੇਕਰ ਮੈਂ ਸ਼ੱਕੀ ਹਾਲਾਤਾਂ 'ਚ ਮਰ ਜਾਂਵਾ ਤਾਂ...', ਏਲਨ ਮਸਕ ਦੇ ਨਵੇਂ ਟਵੀਟ ਨੇ ਮਚਾਈ ਹਲਚਲ

05/09/2022 1:39:38 PM

ਅਮਰੀਕਾ - ਟਵਿਟਰ ਖ਼ਰੀਦਣ ਦੇ ਬਾਅਦ ਟੇਸਲਾ ਦੇ ਸੀ.ਈ.ਓ. ਏਲਨ ਮਸਕ ਲਗਾਤਰਾ ਸੁਰਖੀਆਂ ਵਿਚ ਬਣੇ ਹੋਏ ਹਨ। ਏਲਨ ਮਸਕ ਆਏ ਦਿਨ ਕੋਈ ਨਾ ਕੋਈ ਨਵਾਂ ਟਵੀਟ ਕਰਕੇ ਲੋਕਾਂ ਦਾ ਧਿਆਵ ਆਪਣੇ ਵੱਲ ਖਿੱਚ ਲੈਂਦੇ ਹਨ। ਹੁਣ ਉਨ੍ਹਾਂ ਦੇ ਨਵੇਂ ਟਵੀਟ ਨੇ ਹਲਚਲ ਮਚਾ ਦਿੱਤੀ ਹੈ। ਮਸਕ ਨੇ ਆਪਣੇ ਨਵੇਂ ਟਵੀਟ ਵਿਚ ਸ਼ੱਕੀ ਹਾਲਾਤਾਂ ਵਿਚ ਮੌਤ ਦੀ ਗੱਲ ਕੀਤੀ ਹੈ। ਉਨ੍ਹਾਂ ਦਾ ਇਹ ਟਵੀਟ ਚਰਚਾ ਵਿਚ ਆ ਗਿਆ ਹੈ। ਸੋਮਵਾਰ ਸਵੇਰੇ ਏਲਨ ਮਸਕ ਨੇ ਲਿਖਿਆ, 'ਜੇਕਰ ਸ਼ੱਕੀ ਹਾਲਾਤਾਂ ਵਿਚ ਮੇਰੀ ਮੌਤ ਹੋ ਜਾਂ ਹੈ ਤਾਂ ਇਹ ਕਾਫ਼ੀ ਹੱਦ ਤੱਕ nice knowin ya ਹੋਵੇਗਾ।'

PunjabKesari

ਇਹ ਵੀ ਪੜ੍ਹੋ: ਕੈਨੇਡਾ ’ਚ ਵੱਡੇ ਪੱਧਰ ’ਤੇ ਲਟਕੀਆਂ ਇਮੀਗ੍ਰੇਸ਼ਨ ਦੀਆਂ ਅਰਜ਼ੀਆਂ, ਬੈਕਲਾਗ ਵਧ ਕੇ ਹੋਇਆ 20 ਲੱਖ ਤੋਂ ਜ਼ਿਆਦਾ
 

ਮਸਕ ਦੇ ਟਵੀਟ ਬਾਰੇ ਸਿੱਧੇ ਤੌਰ 'ਤੇ ਕੁੱਝ ਸਮਝ ਨਹੀਂ ਆਇਆ ਪਰ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮਸਕ Nice Knowin' Ya ਗਾਣੇ ਦਾ ਜ਼ਿਕਰ ਕਰ ਰਹੇ ਹਨ, ਜਿਸ ਗਾਣੇ ਜਾ ਐਲਬਮ ਦਾ ਏਲਨ ਨੇ ਜ਼ਿਕਰ ਕੀਤਾ ਹੈ ਉਹ TWENTY2 ਨਾਮ ਦੇ ਬੈਂਡ ਦੀ ਹੈ। ਇਹ ਸਾਲ 2018 ਵਿਚ ਆਈ ਸੀ। ਮਸਕ ਦੇ ਇਸ ਟਵੀਟ 'ਤੇ ਯੂਜ਼ਰਸ ਮਜ਼ੇਦਾਰ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਮਜ਼ਾਕੀਆ ਅੰਦਾਜ਼ ਵਿਚ ਲਿਖਿਆ ਕਿ ਦੁਨੀਆ ਨੂੰ ਅਜੇ ਮਸਕ ਦੀ ਬਹੁਤ ਜ਼ਰੂਰਤ ਹੈ, ਇਸ ਉਹ ਇੰਨੀ ਜਲਦੀ ਨਹੀਂ ਜਾ ਸਕਦੇ।

PunjabKesari

ਇਹ ਵੀ ਪੜ੍ਹੋ: ਪਾਕਿ PM ਸ਼ਾਹਬਾਜ਼ ਦੀ ਇਮਰਾਨ ਨੂੰ ਚੇਤਾਵਨੀ, ਗ੍ਰਹਿ ਯੁੱਧ ਭੜਕਾਉਣਾ ਬੰਦ ਕਰੋ, ਨਹੀਂ ਤਾਂ ਹੋਵੇਗੀ ਕਾਨੂੰਨੀ ਕਾਰਵਾਈ

ਉਥੇ ਹੀ ਇਕ ਹੋਰ ਯੂਜ਼ਰ ਨੇ ਲਿਖਿਆ ਕਿ ਸਾਨੂੰ ਮਸਕ ਨੂੰ ਹਰ ਕੀਮਤ 'ਤੇ ਬਚਾਉਣਾ ਹੋਵੇਗਾ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਕੀ ਤੁਹਾਡੇ ਜਾਣ ਦੇ ਬਾਅਦ ਮੈਨੂੰ ਟਵਿਟਰ ਮਿਲ ਸਕਦਾ ਹੈ। ਦੱਸ ਦੇਈਏ ਕਿ ਏਲਨ ਮਸਕ ਨੇ ਪਿਛਲੇ ਮਹੀਨੇ ਹੀ 44 ਅਰਬ ਡਾਲਰ ਵਿਚ ਟਵਿਟਰ ਖ਼ਰੀਦਣ ਦੀ ਡੀਲ ਕੀਤੀ ਹੈ। ਟਵਿਟਰ ਦੀ ਡੀਲ ਹੋਣ ਦੇ ਬਾਅਦ ਉਨ੍ਹਾਂ ਨੇ ਇਸ ਵਿਚ ਕਈ ਬਦਲਾਅ ਕਰਨ ਵੱਲ ਇਸ਼ਾਰਾ ਕੀਤਾ ਹੈ। ਖ਼ਾਸ ਕਰਕੇ ਫ੍ਰੀ ਸਪੀਚ ਦਾ। ਉਥੇ ਹੀ ਹਾਲ ਹੀ ਵਿਚ ਉਨ੍ਹਾਂ ਨੇ ਟਵੀਟ ਕੀਤਾ ਸੀ ਕਿ ਹੁਣ ਟਵਿਟਰ ਦਾ ਇਸਤੇਮਾਲ ਕਰਨ 'ਤੇ ਪੈਸੇ ਦੇਣੇ ਹੋਣਗੇ।

PunjabKesari

ਇਹ ਵੀ ਪੜ੍ਹੋ: ਰੂਸ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ 'ਚ G7 ਦੇਸ਼, ਤੇਲ ਦੇ ਆਯਾਤ 'ਤੇ ਲਗਾਉਣਗੇ ਪੂਰਨ ਪਾਬੰਦੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


 


cherry

Content Editor

Related News