ਪਾਸਵਰਡ ਵਰਗਾ ਰੱਖਿਆ ਪੁੱਤਰ ਦਾ ਨਾਂ, ਖੁਦ ਹੀ ਭੁੱਲ ਗਏ Elon Musk
Sunday, Sep 13, 2020 - 12:42 PM (IST)

ਬਰਲਿਨ : ਦੁਨੀਆ ਦੇ ਸਭਤੋਂ ਮਸ਼ਹੂਰ ਬਿਜਨਸਮੈਨ ਵਿਚੋਂ ਇਕ ਟੇਸਲਾ ਅਤੇ ਸਪੇਸ ਐਕਸ ਵਰਗੀਆਂ ਕੰਪਨੀਆਂ ਦੇ ਮਾਲਕ ਏਲਨ ਮਸਕ ਆਪਣੇ ਹੀ ਪੁੱਤਰ ਦਾ ਨਾਮ ਸੁਣ ਕੇ ਕੰਫਿਊਜ ਹੋ ਗਏ। ਉਂਝ ਇਸ ਵਿਚ ਜ਼ਿਆਦਾ ਹੈਰਾਨੀ ਦੀ ਗੱਲ ਵੀ ਨਹੀਂ ਹੈ, ਕਿਉਂਕਿ ਉਨ੍ਹਾਂ ਨੇ ਆਪਣੇ ਬੇਟੇ ਦਾ ਨਾਮ ਰੱਖਿਆ ਹੈ X Æ A-12 ਮਸਕ 4 ਮਈ ਨੂੰ ਪਿਤਾ ਬਣੇ ਸਨ ਅਤੇ ਉਦੋਂ ਉਨ੍ਹਾਂ ਦੇ ਬੇਟੇ ਦਾ ਨਾਮ ਕਾਫ਼ੀ ਚਰਚਾ ਵਿਚ ਰਿਹਾ ਸੀ।
ਇਹ ਵੀ ਪੜ੍ਹੋ: WHO ਨੇ ਕਿਹਾ, ਕੋਰੋਨਾ ਵਾਇਰਸ 'ਤੇ ਠੱਲ੍ਹ ਪਾਉਣ ਲਈ ਦੁਨੀਆ ਨੂੰ ਪਾਕਿਸਤਾਨ ਤੋਂ ਸਿੱਖਣ ਦੀ ਲੋੜ
ਮਸਕ ਬਰਲਿਨ ਵਿਚ ਗੀਗਾ ਫੈਕਟਰੀ ਦੇ ਦੌਰੇ 'ਤੇ ਸਨ। ਉਦੋਂ ਪ੍ਰੈਸ ਨੇ ਉਨ੍ਹਾਂ ਨੂੰ ਸਵਾਲ ਕੀਤਾ ਕਿ X Æ A-12 ਕਿਵੇਂ ਹੈ। ਇਹ ਸੁਣ ਕੇ ਮਸਕ ਕੰਫਿਊਜ ਹੋ ਗਏ। ਉਨ੍ਹਾਂ ਨੇ ਰਿਪੋਰਟਰ ਨੂੰ ਦੁਹਰਾਉਣ ਨੂੰ ਕਿਹਾ। ਇਸ ਦੇ ਬਾਅਦ ਹੱਸਦੇ ਹੋਏ ਕਿਹਾ, ਓਹ, ਤੁਹਾਡਾ ਮਤਲੱਬ ਹੈ ਮੇਰਾ ਪੁੱਤਰ? ਇਹ ਕੋਈ ਪਾਸਵਰਡ ਵਰਗਾ ਲੱਗ ਰਿਹਾ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਚੈਂਪੀਅਨ ਰੈਸਲਰ ਨਾਵਿਦ ਅਫਕਾਰੀ ਨੂੰ ਦਿੱਤੀ ਗਈ ਫਾਂਸੀ
ਉਥੇ ਹੀ ਮਸਕ ਦੇ ਬੇਟੇ X Æ A-12 ਨੂੰ ਜਨਮ ਸਰਟੀਫਿਕੇਟ ਵੀ ਨਹੀਂ ਮਿਲ ਸਕਦਾ। ਦਰਅਸਲ ਕੈਲੀਫੋਰਨੀਆ ਦੇ ਨਿਯਮਾਂ ਅਨੁਸਾਰ ਨਾਮ ਵਿਚ ਸਿਰਫ਼ ਅੰਗਰੇਜ਼ੀ ਦੇ 26 ਅੱਖਰ ਹੋ ਸਕਦੇ ਹਨ। ਉਸ ਵਿਚ ਨੰਬਰ ਜਾਂ ਸਿੰਬਲ ਨਹੀਂ ਹੋ ਸਕਦਾ ਹੈ। ਇਸ ਦਾ ਮਤਲੱਬ ਇਹ ਹੈ ਕਿ ਏਲਨ ਭਾਵੇਂ ਪੁੱਤਰ ਨੂੰ X Æ A-12 ਬੁਲਾਉਣ ਪਰ ਕਾਨੂੰਨੀ ਦਸਤਾਵੇਜਾਂ ਵਿਚ ਉਸ ਦਾ ਨਾਮ ਇਹ ਨਹੀਂ ਹੋ ਸਕਦਾ ਹੈ।
ਇਹ ਵੀ ਪੜ੍ਹੋ: ਕੀ 'ਮਰਦ ਟਾਂਗੇ ਵਾਲਾ' ਆਏਗਾ ਕੰਗਣਾ ਰਣੌਤ ਦੀ ਮਦਦ ਲਈ?
ਇਸ ਤੋਂ ਪਹਿਲਾਂ ਜਦੋਂ ਟਵਿਟਰ 'ਤੇ ਏਲਨ ਨੇ ਇਕ ਸਵਾਲ ਦੇ ਜਵਾਬ ਵਿਚ ਇਹ ਦੱਸਿਆ ਸੀ ਕਿ ਉਨ੍ਹਾਂ ਨੇ ਪੁੱਤਰ ਦਾ ਨਾਮ X Æ A-12 ਰੱਖਿਆ ਹੈ ਤਾਂ ਲੋਕਾਂ ਦੇ ਹੋਸ਼ ਉੱਡ ਗਏ ਸਨ। ਨਾ ਸਿਰਫ਼ ਲੋਕ ਇਸ ਦਾ ਮਤਲੱਬ ਜਾਨਣਾ ਚਾਹ ਰਹੇ ਸਨ, ਸਗੋਂ ਇਹ ਵੀ ਸਵਾਲ ਕਰ ਰਹੇ ਸਨ ਕਿ ਆਖ਼ੀਰ ਰੋਜ਼ਾਨਾ ਵਿਚ ਇਸ ਨਾਮ ਦਾ ਉਚਾਰਣ ਕਿਵੇਂ ਕੀਤਾ ਜਾ ਸਕਦਾ ਹੈ। ਖ਼ਾਸ ਗੱਲ ਇਹ ਰਹੀ ਕਿ ਏਲਨ ਦੀ ਪਾਰਟਨਰ ਗਰਿਮਸ ਨੇ ਟਵਿਟਰ 'ਤੇ ਇਸ ਨਾਮ ਦਾ ਮਤਲੱਬ ਦੱਸਿਆ ਪਰ ਉਹ ਵੀ ਕਿਸੇ ਦੇ ਪੱਲੇ ਨਹੀਂ ਪਿਆ।
ਇਹ ਵੀ ਪੜ੍ਹੋ: ਧੀ ਨੂੰ ਯਾਦ ਕਰਕੇ ਭਾਵੁਕ ਹੋਏ ਕ੍ਰਿਕਟਰ ਮੁਹੰਮਦ ਸ਼ਮੀ, ਕਿਹਾ- ਕਈ ਮਹੀਨਿਆਂ ਤੋਂ ਨਹੀਂ ਮਿਲ ਸਕਿਆ