Elon Musk ਨੇ ਬਦਲ ਲਿਆ ਆਪਣਾ ਨਾਂ, ਨਵਾਂ ਨਾਂ ਜਾਣ ਹੋ ਜਾਓਗੇ ਹੈਰਾਨ
Tuesday, Dec 31, 2024 - 05:52 PM (IST)
ਗੈਜੇਟ ਡੈਸਕ- ਟੈਸਲਾ ਦੇ ਸੀ.ਈ.ਓ. ਅਤੇ ਸੋਸ਼ਲ ਮੀਡੀਆ ਪਲੇਟਫਾਰਮ X ਦੇ ਮਾਲਿਕ ਐਲੋਨ ਮਸਕ ਹਮੇਸ਼ਾ ਆਪਣੇ ਫੈਸਲਿਆਂ ਕਾਰਨ ਚਰਚਾ 'ਚ ਰਹਿੰਦੇ ਹਨ। ਹੁਣ ਐਲੋਨ ਮਸਕ ਨੇ ਇਕ ਅਜਿਹਾ ਐਲਾਨ ਕਰ ਦਿੱਤਾ ਹੈ ਕਿ ਉਹ ਟ੍ਰੈਂਡਿੰਗ 'ਚ ਆ ਗਏ ਹਨ। ਐਲੋਨ ਮਸਕ ਨੇ ਆਪਣਾ ਨਾਂ ਬਦਲ ਦਿੱਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਹੁਣ ਉਨ੍ਹਾਂ ਨੂੰ "Kekius Maximus" ਦੇ ਨਾਂ ਨਾਲ ਜਾਣਿਆ ਜਾਵੇਗਾ। ਨਾਂ ਦੇ ਨਾਲ X 'ਤੇ ਐਲੋਨ ਮਸਕ ਨੇ ਆਪਣੀ ਪ੍ਰੋਫਾਈਲ ਫੋਟੋ ਵੀ ਬਦਲੀ ਹੈ।
ਮਸਕ ਦੀ ਨਵੀਂ ਪ੍ਰੋਫਾਈਲ ਫੋਟੋ 'ਚ Pepe ਨੂੰ ਇਕ ਯੋਧਾ ਦੇ ਰੂਪ 'ਚ ਦਿਖਾਇਆ ਗਿਆ ਹੈ, ਜੋ ਹੱਥ 'ਚ ਇਕ ਵੀਡੀਓ ਗੇਮ ਜੌਏਸਟਿਕ ਫੜੀ ਹੋਈ ਹੈ। ਇਹ ਅਕਸ ਮਸਕ ਦੇ ਹਾਸੇ-ਮਜ਼ਾਕ ਅਤੇ ਵਿਲੱਖਣ ਸ਼ਖਸੀਅਤ ਨੂੰ ਦਰਸਾਉਂਦਾ ਹੈ, ਜੋ ਉਨ੍ਹਾਂ ਨੂੰ ਆਪਣੇ ਪ੍ਰਸ਼ੰਸਕਾਂ ਅਤੇ ਆਲੋਚਕਾਂ ਵਿੱਚ ਵੱਖਰਾ ਬਣਾਉਂਦਾ ਹੈ। Pepe the Frog, ਜੋ ਮੂਲ ਰੂਪ ਵਿੱਚ ਇੱਕ ਵੈੱਬਕਾਮਿਕ ਪਾਤਰ ਸੀ, ਇੰਟਰਨੈੱਟ 'ਤੇ ਕਈ ਮੀਮਜ਼ ਅਤੇ ਸੱਭਿਆਚਾਰਕ ਸੰਦਰਭਾਂ ਦਾ ਵਿਸ਼ਾ ਬਣ ਚੁੱਕਾ ਹੈ, ਹਾਲਾਂਕਿ ਇਸਦੇ ਵਿਭਿੰਨ ਉਪਯੋਗਾਂ ਨੇ ਇਸਨੂੰ ਕਈ ਵਾਰ ਵਿਵਾਦ ਵਿੱਚ ਵੀ ਲਿਆਂਦਾ ਹੈ।
ਇਹ ਵੀ ਪੜ੍ਹੋ- ਹਵਾਈ ਜਹਾਜ਼ 'ਚ ਕਦੇ ਵੀ ਨਾ ਲੈ ਕੇ ਜਾਓ ਇਹ ਚੀਜ਼ਾਂ, ਨਹੀਂ ਤਾਂ ਜਾਣਾ ਪੈ ਸਕਦੈ ਜੇਲ੍ਹ!
ਇਹ ਵੀ ਪੜ੍ਹੋ- ਬ੍ਰਿਟੇਨ ਛੱਡ ਵਾਪਸ ਪਰਤ ਰਹੇ ਭਾਰਤੀ ਡਾਕਟਰ, ਕਿਹਾ- 'ਨਾ ਜਾਓ UK...' ਦੱਸੇ ਇਹ ਕਾਰਨ
ਐਲੋਨ ਮਸਕ ਨੇ ਭਲੇ ਹੀ ਪ੍ਰੋਫਾਈਲ ਫੋਟੋ ਅਤੇ ਨਾਂ ਬਦਲ ਦਿੱਤਾ ਹੈ ਪਰ ਅਜੇ ਵੀ ਉਨ੍ਹਾਂ ਦੀ ਪ੍ਰੋਫਾਈਲ ਦਾ ਯੂ.ਆਰ.ਐੱਲ. x.com/elon-musk ਹੀ ਹੈ। ਦੱਸ ਦੇਈਏ ਕਿ ਹਾਲ ਹੀ 'ਚ ਮਸਕ ਨੇ ਕ੍ਰਿਪੋਕਰੰਸੀ "Kekius Maximus" 'ਤੇ ਪੋਸਟ ਕਰਨਾ ਸ਼ੁਰੂ ਕੀਤਾ ਹੈ, ਜਿਸਨੇ ਨਿਵੇਸ਼ਕਾਂ ਦਾ ਧਿਆਨ ਆਕਰਸ਼ਿਤ ਕੀਤਾ ਹੈ। ਇਹ ਨਵੀਂ ਕ੍ਰਿਪਟੋਕਰੰਸੀ ਇੰਟਰਨੈੱਟ ਮੀਮ ਕਲਚਰ ਤੋਂ ਪ੍ਰੇਰਿਤ ਲਗਦੀ ਹੈ, ਖਾਸਕਰਕੇ "Pepe the Frog" ਮੀਮ ਤੋਂ, ਜਿਸਨੂੰ ਮਸਕ ਨੇ ਆਪਣੀ ਪ੍ਰੋਫਾਈਲ ਫੋਟੋ 'ਚ ਜਗ੍ਹਾ ਦਿੱਤੀ ਹੈ।
ਮਸਕ ਦੇ ਇਸ ਕਦਮ ਨੇ ਨਾ ਸਿਰਫ ਉਨ੍ਹਾਂ ਦੇ ਫਾਲੋਅਰਾਂ ਨੂੰ ਹੈਰਾਨ ਕੀਤਾ ਹੈ, ਸਗੋਂ ਕ੍ਰਿਪਟੋ ਨਿਵੇਸ਼ਕਾਂ ਅਤੇ ਵਿਸ਼ਲੇਸ਼ਕਾਂ ਵਿਚਾਲੇ ਵੀ ਚਰਚਾ ਛੇੜ ਦਿੱਤੀ ਹੈ। ਮਸਕ ਦਾ ਮੀਮ ਅਤੇ ਕ੍ਰਿਪਟੋਕਰੰਸੀ ਨਾਲ ਜੁੜਿਆ ਇਹ ਨਵਾਂ ਅੰਦਾਜ਼ ਇਹ ਦਰਸ਼ਾਉਂਦਾ ਹੈ ਕਿ ਉਹ ਪੌਪ ਕਲਚਰ ਅਤੇ ਡਿਜੀਟਲ ਦੁਨੀਆ ਦੇ ਰੁਝਾਨਾਂ ਨੂੰ ਆਪਣੀ ਬ੍ਰਾਂਡਿੰਗ ਅਤੇ ਸੰਵਾਦ ਦਾ ਹਿੱਸਾ ਬਣਾਉਣਾ ਬਾਖੂਬੀ ਜਾਣਦੇ ਹਨ।
ਇਹ ਵੀ ਪੜ੍ਹੋ- ਜ਼ਮੀਨ ’ਚੋਂ ਅਚਾਨਕ ਨਿਕਲਣ ਲੱਗਾ ਪਾਣੀ, ਸਮਾ ਗਿਆ ਟਰੱਕ