ਦੂਜੇ ਦੇਸ਼ਾਂ ਨਾਲ ਏਲਨ ਮਸਕ ਦੇ ਸਹਿਯੋਗ ਦੀ ਹੋਣੀ ਚਾਹੀਦੀ ਹੈ ਜਾਂਚ : ਬਾਈਡੇਨ
Thursday, Nov 10, 2022 - 06:21 PM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦਾ ਕਹਿਣਾ ਹੈ ਕਿ ਟੇਸਲਾ ਦੇ ਸੰਸਥਾਪਕ ਏਲਨ ਮਸਕ ਦੀ ਦੂਜੇ ਦੇਸ਼ਾਂ ਨਾਲ ਸਹਿਯੋਗ ਅਤੇ ਤਕਨੀਕੀ ਸਬੰਧਾਂ ਦੇ ਮੱਦੇਨਜ਼ਰ ਉਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ। ਬਾਈਡੇਨ ਨੇ ਬੁੱਧਵਾਰ ਨੂੰ ਵ੍ਹਾਈਟ ਹਾਊਸ ਦੀ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ, "ਮੈਨੂੰ ਲਗਦਾ ਹੈ ਕਿ ਦੂਜੇ ਦੇਸ਼ਾਂ ਨਾਲ ਏਲਨ ਮਸਕ ਦੇ ਸਹਿਯੋਗ (ਕਾਰੋਬਾਰੀ ਭਾਈਵਾਲੀ,ਆਦਿ) ਜਾਂ ਤਕਨੀਕੀ ਸਬੰਧਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ।"
ਇਹ ਪੁੱਛੇ ਜਾਣ 'ਤੇ ਕਿ ਕੀ ਮਸਕ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਹਨ, ਉਨ੍ਹਾਂ ਕਿਹਾ, ' ਉਹ ਕੁਝ ਗਲਤ ਕਰ ਰਹੇ ਹਨ ਜਾਂ ਨਹੀਂ, ਮੈਂ ਕੁਝ ਨਹੀਂ ਕਹਿ ਰਿਹਾ। ਮੈਂ ਸਿਰਫ਼ ਇਹੀ ਸੁਝਾਅ ਦੇ ਰਿਹਾ ਹਾਂ ਕਿ ਇਸਦੀ ਜਾਂਚ ਹੋਣੀ ਚਾਹੀਦੀ ਹੈ। ਮੈਂ ਬੱਸ ਇੰਨਾ ਹੀ ਕਹਿ ਰਿਹਾ ਹਾਂ।' ਇਹ ਪੁੱਛਣ 'ਤੇ ਕਿ ਕਿਵੇਂ, ਬਾਈਡੇਨ ਨੇ ਕਿਹਾ,' ਕਈ ਤਰੀਕੇ ਹਨ।'