ਐਲਕ ਗਰੋਵ ਮਲਟੀਕਲਚਰ ਕਮੇਟੀ ਦੇ ਮੈਂਬਰਾਂ ਨੂੰ ਵਿਸ਼ੇਸ਼ ਲੀਡਰਸ਼ਿਪ ਸਿੱਖਿਆ ਦਿੱਤੀ ਗਈ

06/22/2018 1:25:00 PM

ਸੈਕਰਾਮੈਂਟੋ (ਰਾਜ ਗੋਗਨਾ)— ਬੀਤੇ ਦਿਨ ਐਲਕ ਗਰੋਵ ਮਲਟੀਕਲਚਰ ਕਮੇਟੀ ਦੇ ਮੈਂਬਰਾਂ ਨੂੰ ਵਿਸ਼ੇਸ਼ ਤੌਰ 'ਤੇ ਲੀਡਰਸ਼ਿਪ ਸਿੱਖਿਆ ਦਿੱਤੀ ਗਈ, ਜਿਸ ਦੌਰਾਨ ਇਹ ਦੱਸਿਆ ਗਿਆ ਕਿ ਭਾਈਚਾਰੇ ਨਾਲ ਕਿਸ ਤਰੀਕੇ ਨਾਲ ਪੇਸ਼ ਆਉਣਾ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਕਿਵੇਂ ਸਮਝਣੀਆਂ ਹਨ। ਇਸ ਦੌਰਾਨ ਆਏ ਮੈਂਬਰਾਂ ਨੂੰ ਲੀਡਰਸ਼ਿਪ ਮੁਹਾਰਥ ਆਗੂਆਂ ਨੇ ਭਾਈਚਾਰਕ ਸਾਂਝ ਬਣਾਉਣ ਬਾਰੇ ਗੁਰ ਦੱਸੇ। ਇਨ੍ਹਾਂ ਵਿਚ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਸਨ, ਜਿਹੜੀਆਂ ਕਿ ਲਾਭਕਾਰੀ ਸਨ। ਆਗੂਆਂ ਨੇ ਕਿਹਾ ਕਿ ਅਜਿਹੀ ਲੀਡਰਸ਼ਿਪ ਸਿੱਖਿਆ ਨਾਲ ਆਪਸੀ ਸਾਂਝ ਵਧਦੀ ਹੈ ਅਤੇ ਵਖਰੇਵੇਂ ਦੂਰ ਹੁੰਦੇ ਹਨ। ਜ਼ਿਕਰਯੋਗ ਹੈ ਕਿ ਪੰਜਾਬੀ ਭਾਈਚਾਰੇ 'ਚੋਂ ਗੁਰਜਤਿੰਦਰ ਸਿੰਘ ਰੰਧਾਵਾ ਵੀ ਲੀਡਰਸ਼ਿਪ ਸਿੱਖਿਆ ਲੈਣ ਲਈ ਹਾਜ਼ਰ ਹੋਏ ਸਨ।


Related News