ਅਲ ਸਲਵਾਡੋਰ : ਬੱਸ ਡੂੰਘੀ ਖੱਡ ''ਚ ਡਿੱਗੀ, 11 ਲੋਕਾਂ ਦੀ ਮੌਤ

Monday, Feb 17, 2020 - 02:52 PM (IST)

ਅਲ ਸਲਵਾਡੋਰ : ਬੱਸ ਡੂੰਘੀ ਖੱਡ ''ਚ ਡਿੱਗੀ, 11 ਲੋਕਾਂ ਦੀ ਮੌਤ

ਅਲ ਸਲਵਾਡੋਰ— ਮੱਧ ਅਮਰੀਕੀ ਦੇਸ਼ ਅਲ ਸਲਵਾਡੋਰ 'ਚ ਇਕ ਬੱਸ ਦੇ ਡੂੰਘੀ ਖੱਡ 'ਚ ਡਿੱਗਣ ਕਾਰਨ ਘੱਟ ਤੋਂ ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 20 ਲੋਕ ਜ਼ਖਮੀ ਹੋ ਗਏ। ਰਾਸ਼ਟਰੀ ਨਾਗਰਿਕ ਪੁਲਸ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਦੁਰਘਟਨਾ ਐਤਵਾਰ ਦੀ ਰਾਤ ਨੂੰ ਲਾ ਲਿਬਟਰਡ ਵਿਭਾਗ ਦੇ ਚਿੱਲੀਯੂਪਨ ਨਗਰਪਾਲਿਕਾ 'ਚ ਵਾਪਰੀ।

ਪੁਲਸ ਨੇ ਟਵੀਟ ਕਰਕੇ ਕਿਹਾ ਕਿ ਘਟਨਾ 'ਚ ਅੱਠ ਲੋਕਾਂ ਦੀ ਘਟਨਾ ਵਾਲੇ ਸਥਾਨ 'ਤੇ ਹੀ ਮੌਤ ਹੋ ਗਈ ਅਤੇ ਬਾਕੀ 3 ਵਿਅਕਤੀਆਂ ਨੇ ਹਸਪਤਾਲ ਜਾਂਦੇ ਹੋਏ ਦਮ ਤੋੜ ਦਿੱਤਾ। ਪ੍ਰਾਪਤ ਜਾਣਕਾਰੀ ਮੁਤਾਬਕ 22 ਜ਼ਖਮੀ ਯਾਤਰੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸਥਾਨਕ ਮੀਡਆ ਮੁਤਾਬਕ ਜ਼ਖਮੀਆਂ 'ਚ ਘੱਟ ਤੋਂ ਘੱਟ 6 ਨਾਬਾਲਗ ਹਨ। ਦੁਰਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।


Related News