ਸੂ ਕੀ ਖ਼ਿਲਾਫ਼ ਚੋਣ ਧੋਖਾਧੜੀ ਮਾਮਲੇ ''ਚ ਸੁਣਵਾਈ 14 ਫਰਵਰੀ ਨੂੰ
Tuesday, Feb 01, 2022 - 12:56 PM (IST)
ਬੈਂਕਾਕ (ਭਾਸ਼ਾ): ਮਿਆਂਮਾਰ ਵਿੱਚ ਬਰਖਾਸਤ ਨਾਗਰਿਕ ਨੇਤਾ ਆਂਗ ਸਾਨ ਸੂ ਕੀ ਖ਼ਿਲਾਫ਼ ਚੋਣ ਧੋਖਾਧੜੀ ਮਾਮਲੇ ਵਿੱਚ ਸੁਣਵਾਈ 14 ਫਰਵਰੀ ਨੂੰ ਸ਼ੁਰੂ ਹੋਵੇਗੀ। ਇੱਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮਿਆਂਮਾਰ ਵਿੱਚ ਫਰਵਰੀ 2021 ਨੂੰ ਫ਼ੌਜ ਤਖਤਾਪਲਟ ਦੇ ਬਾਅਦ ਸੈਨਾ ਨੇ ਦੇਸ਼ ਦੀਆਂ ਚੋਣਾਂ ਵਿੱਚ ਵੱਡੀ ਗੜਬੜੀ ਦੇ ਦੋਸ਼ਾਂ ਵਿੱਚ ਸੂ ਕੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਹਾਲਾਂਕਿ ਆਜ਼ਾਦ ਚੋਣ ਸੁਪਰਵਾਈਜ਼ਰਾਂ ਦਾ ਕਹਿਣਾ ਹੈ ਕਿ ਇਹਨਾਂ ਦੋਸ਼ਾਂ ਦੇ ਸਬੰਧ ਵਿੱਚ ਉਨ੍ਹਾਂ ਨੂੰ ਕੋਈ ਪੁਖਤਾ ਸਬੂਤ ਨਹੀਂ ਮਿਲੇ ਹਨ। ਹੋਰ ਮਾਮਲਿਆਂ ਵਿੱਚ ਸੂ ਕੀ ਨੂੰ ਛੇ ਸਾਲ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਕੋਰੋਨਾ ਆਫ਼ਤ : NSW 'ਚ 12,818 ਨਵੇਂ ਕੇਸ ਅਤੇ 30 ਮੌਤਾਂ ਦਰਜ
ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਕਾਨੂੰਨੀ ਅਧਿਕਾਰੀ ਨੇ ਦੱਸਿਆ ਕਿ ਸਾਬਕਾ ਨੇਤਾ 'ਤੇ ਨਵੰਬਰ 2020 'ਚ ਹੋਈਆਂ ਚੋਣਾਂ ਵਿਚ ਕੇਂਦਰੀ ਚੋਣ ਕਮਿਸ਼ਨ ਨੂੰ ਪ੍ਰਭਾਵਿਤ ਕਰਨ ਦਾ ਦੋਸ਼ ਹੈ। ਇਹਨਾਂ ਚੋਣ ਵਿੱਚ ਸੂ ਕੀ ਦੀ ਪਾਰਟੀ ‘ਨੈਸ਼ਨਲ ਲੀਗ ਫਾਰ ਡੇਮੋਕਰੇਸੀ’ ਤੋਂ ਜਿੱਤ ਦਰਜ ਕੀਤੀ ਸੀ। ਰਾਜ ਚੋਣ ਕਮਿਸ਼ਨ ਨੇ ਪਿਛਲੇ ਸਾਲ ਨਵੰਬਰ ਵਿੱਚ ਸੂ ਕੀ ਖ਼ਿਲਾਫ਼ ਚੋਣ ਧੋਖਾਧੜੀ ਦਾ ਮਾਮਲਾ ਦਰਜ ਕਰਾਇਆ ਸੀ। ਕਮਿਸ਼ਨ ਦੇ ਮੈਂਬਰਾਂ ਨੂੰ ਮਿਲਟਰੀ ਸਰਕਾਰ ਨੇ ਨਿਯੁਕਤ ਕੀਤਾ ਸੀ। ਮਾਮਲੇ ਵਿਚ ਸੁਣਵਾਈ ਰਾਜਧਾਨੀ ਨੇ ਪਯੀ ਤਾਂ ਵਿਚ ਹੋਵੇਗੀ ਅਤੇ ਜੁਰਮ ਸਾਬਤ ਹੋਣ 'ਤੇ ਤਿੰਨ ਸਾਲ ਕੈਦ ਦੀ ਸਜ਼ਾ ਦੀ ਵਿਵਸਥਾ ਹੈ। ਸਾਬਕਾ ਰਾਸ਼ਟਰਪਤੀ ਵਿਨ ਮਿੰਟ ਅਤੇ ਰਾਸ਼ਟਰਪਤੀ ਦਫਤਰ ਦੇ ਸਾਬਕਾ ਮੰਤਰੀ ਮਿਨ ਥੂ ਇਸ ਮਾਮਲੇ ਵਿੱਚ ਸਹਿ-ਪ੍ਰਤੀਵਾਦੀ ਹਨ। ਬਚਾਅ ਪੱਖ ਦੇ ਵਕੀਲਾਂ ਦੀ ਸੁਣਵਾਈ ਲਈ ਸੋਮਵਾਰ ਨੂੰ ਅਦਾਲਤ ਗਏ।