ਆਸਟ੍ਰੇਲੀਆ 'ਚ ਭਾਰਤੀ ਬਜ਼ੁਰਗ ਔਰਤ ਦੀ ਮੌਤ

05/04/2019 11:15:53 AM

ਸਿਡਨੀ— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਬੀਤੇ ਦਿਨੀਂ ਭਾਰਤੀ ਬਜ਼ੁਰਗ ਜੋੜਾ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਕਾਰਨ ਬਜ਼ੁਰਗ ਔਰਤ ਦੀ ਮੌਤ ਹੋ ਗਈ ਅਤੇ ਉਸ ਦਾ ਪਤੀ ਜ਼ਖਮੀ ਹੋ ਗਿਆ। 83 ਸਾਲਾ ਬਜ਼ੁਰਗ ਔਰਤ ਦੀ ਪਛਾਣ ਗੰਗੋਤਰੀ ਮਹਾਰਾਜ ਵਜੋਂ ਕੀਤੀ ਗਈ ਹੈ ਜੋ ਬੀਤੇ ਦਿਨ ਸਵੇਰੇ 11 ਕੁ ਵਜੇ ਆਪਣੇ ਪਤੀ ਵਿਜੈ ਮਹਾਰਾਜ ਦਾ ਹੱਥ ਫੜ ਕੇ ਸੜਕ ਪਾਰ ਕਰ ਰਹੀ ਸੀ। ਅਚਾਨਕ ਸੀਮੈਂਟ ਨਾਲ ਲੱਦਿਆ ਇਕ ਟਰੱਕ ਆਇਆ ਤੇ ਔਰਤ ਨੂੰ ਘੜੀਸਦਾ ਲੈ ਗਿਆ। ਲੋਕਾਂ ਨੇ ਦੱਸਿਆ ਵਿਜੈ ਮਹਾਰਾਜ ਸੜਕ 'ਤੇ ਡਿਗੇ ਹੋਏ ਸਨ ਪਰ ਉਹ ਆਪਣੀ ਪਤਨੀ ਨੂੰ ਬਚਾਉਣ ਲਈ ਵਾਰ-ਵਾਰ ਕਹਿ ਰਹੇ ਸਨ।

PunjabKesari

ਲੋਕਾਂ ਨੇ ਦੱਸਿਆ ਕਿ ਇਹ ਹਾਦਸਾ ਬਹੁਤ ਭਿਆਨਕ ਸੀ। ਡਰਾਈਵਰ ਦਾ ਧਿਆਨ ਕਿਤੇ ਹੋਰ ਸੀ ਅਤੇ ਉਹ ਇਸ ਬਜ਼ੁਰਗ ਜੋੜੇ 'ਚ ਟਕਰਾ ਗਿਆ। ਹਾਦਸੇ ਮਗਰੋਂ ਵੀ ਡਰਾਈਵਰ ਟਰੱਕ ਚਲਾਉਂਦਾ ਰਿਹਾ ਤੇ ਲੋਕਾਂ ਨੇ ਉਸ ਨੂੰ ਰੋਕਿਆ। ਡਰਾਈਵਰ ਦੇ ਟੈੱਸਟ ਕਰਵਾਉਣ ਲਈ ਉਸ ਨੂੰ ਹਸਪਤਾਲ ਲੈ ਜਾਇਆ ਗਿਆ ਹੈ। ਬਜ਼ੁਰਗ ਜੋੜੇ ਦੀ ਧੀ ਗੀਤਾ ਸਿੰਘ ਨੇ ਕਿਹਾ ਕਿ ਉਹ ਇਸ ਹਾਦਸੇ ਨਾਲ ਟੁੱਟ ਚੁੱਕੀ ਹੈ। ਉਸ ਨੇ ਕਿਹਾ ਕਿ ਮੇਰੀ ਮਾਂ ਦੀ ਮੌਤ ਹੋ ਗਈ ਹੈ ਤੇ ਮੇਰੇ ਪਿਤਾ ਜੀ ਇਸ ਸੱਚ ਨੂੰ ਸਵੀਕਾਰ ਨਹੀਂ ਕਰ ਰਹੇ। ਉਹ ਬੁਰੀ ਤਰ੍ਹਾਂ ਟੁੱਟ ਚੁੱਕੇ ਹਨ। ਉਹ 61 ਸਾਲਾਂ ਤੋਂ ਇਕੱਠੇ ਸਨ ਅਤੇ ਇਸ ਤਰ੍ਹਾਂ ਦਾ ਵਿਛੋੜਾ ਸਹਿਣ ਕਰਨਾ ਉਸ ਦੇ ਪਿਤਾ ਜੀ ਲਈ ਵੀ ਮੁਸ਼ਕਲ ਹੈ। ਉਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਹੀ ਆਸਟ੍ਰੇਲੀਆ ਦੀ ਨਾਗਰਿਕਤਾ ਮਿਲੀ ਸੀ ਤੇ ਉਹ ਵੋਟ ਪਾਉਣ ਲਈ ਇੱਥੇ ਆਏ ਸਨ।


Related News