ਕੈਨੇਡਾ 'ਚ ਸੜਕ ਦੁਰਘਟਨਾ ਦੌਰਾਨ ਬਜ਼ੁਰਗ ਵਿਅਕਤੀ ਜ਼ਖਮੀ
Sunday, Dec 31, 2017 - 04:01 PM (IST)

ਸਕਾਰਬੋਰਹ— ਕੈਨੇਡਾ ਦੇ ਸ਼ਹਿਰ ਸਕਾਰਬੋਰਹ 'ਚ ਸ਼ਨੀਵਾਰ ਨੂੰ ਸ਼ਾਮ ਸਮੇਂ ਇਕ ਸੜਕ ਦੁਰਘਟਨਾ 'ਚ ਇਕ ਬਜ਼ੁਰਗ ਵਿਅਕਤੀ ਜ਼ਖਮੀ ਹੋ ਗਿਆ। ਸ਼ਾਮ 6 ਵਜੇ ਵਾਪਰੀ ਇਸ ਦੁਰਘਟਨਾ 'ਚ 70 ਸਾਲਾ ਵਿਅਕਤੀ ਦੀ ਜਾਨ ਬਚ ਗਈ ਪਰ ਉਸ ਦੇ ਸੱਟਾਂ ਲੱਗੀਆਂ । ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਪੁਲਸ ਨੇ ਦੱਸਿਆ ਕਿ ਜਿਸ ਵਾਹਨ ਨਾਲ ਇਹ ਬਜ਼ੁਰਗ ਟਕਰਾਇਆ, ਉਸ ਵਾਹਨ ਦਾ ਡਰਾਈਵਰ ਉਸੇ ਥਾਂ 'ਤੇ ਰਿਹਾ ਤੇ ਭੱਜਿਆ ਨਹੀਂ। ਉਨ੍ਹਾਂ ਨੇ ਦੱਸਿਆ ਕਿ ਉਸ ਨੇ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ। ਪੁਲਸ ਨੇ ਕਿਹਾ ਕਿ ਬਜ਼ੁਰਗ ਦੀ ਹਾਲਤ ਖਤਰੇ ਤੋਂ ਬਾਹਰ ਹੈ। ਕੁੱਝ ਦੇਰ ਲਈ ਇਸ ਇਲਾਕੇ ਨੂੰ ਬੰਦ ਕੀਤਾ ਗਿਆ ਤੇ ਜਾਂਚ ਮਗਰੋਂ ਪੁਲਸ ਨੇ ਮੁੜ ਰਸਤੇ ਨੂੰ ਖੋਲ੍ਹ ਦਿੱਤਾ। ਇਸ ਕਾਰਨ ਥੋੜੀ ਦੇਰ ਲਈ ਆਵਾਜਾਈ ਪ੍ਰਭਾਵਿਤ ਹੋਈ। ਪੁਲਸ ਨੇ ਘਟਨਾ ਵਾਲੀ ਥਾਂ 'ਤੇ ਖੜ੍ਹੇ ਕਈ ਵਿਅਕਤੀਆਂ ਤੋਂ ਇਸ ਸੰਬੰਧੀ ਪੁੱਛ-ਪੜਤਾਲ ਕੀਤੀ ਅਤੇ ਅਜੇ ਉਹ ਵੀ ਜਾਂਚ ਕਰ ਰਹੇ ਹਨ।