ਅਮਰੀਕਾ 'ਚ ਰਹਿੰਦੇ ਪਰਿਵਾਰ 'ਤੇ ਵਰ੍ਹਿਆ ਕਹਿਰ, ਗੋਲੀਬਾਰੀ ਦਾ ਸ਼ਿਕਾਰ ਹੋਏ ਲੋਕਾਂ 'ਚ 8 ਇਕੋ ਪਰਿਵਾਰ ਦੇ

11/07/2017 9:57:19 AM

ਹਿਊਸਟਨ (ਭਾਸ਼ਾ)— ਅਮਰੀਕਾ ਦੇ ਟੈਕਸਾਸ ਸੂਬੇ 'ਚ ਐਤਵਾਰ ਦੀ ਸ਼ਾਮ ਨੂੰ ਚਰਚ 'ਚ ਹੋਈ ਗੋਲੀਬਾਰੀ 'ਚ 26 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ 8 ਲੋਕ ਇਕ ਹੀ ਪਰਿਵਾਰ ਦੇ ਮੈਂਬਰ ਹਨ। ਇਨ੍ਹਾਂ ਵਿਚ 5 ਮਹੀਨੇ ਦੀ ਗਰਭਵਤੀ ਔਰਤ ਅਤੇ ਉਸ ਦੇ 3 ਬੱਚੇ ਸ਼ਾਮਲ ਹਨ। ਦੱਸਣਯੋਗ ਹੈ ਕਿ ਟੈਕਸਾਸ ਵਿਚ ਸਦਰਲੈਂਡ ਸਪਰਿੰਗਜ਼ ਸਥਿਤ ਫਰਸਟ ਬੈਪਟਿਸਟ ਚਰਚ 'ਚ ਐਤਵਾਰ ਸ਼ਾਮ ਨੂੰ ਇਕ ਬੰਦੂਕਧਾਰੀ ਨੇ ਪ੍ਰਾਰਥਨਾ ਕਰਨ ਆਏ ਲੋਕਾਂ 'ਤੇ ਅੰਨ੍ਹੇਵਾਹ ਗੋਲੀਆਂ ਚੱਲਾ ਦਿੱਤੀਆਂ, ਜਿਸ ਕਾਰਨ 26 ਲੋਕਾਂ ਦੀ ਮੌਤ ਹੋ ਗਈ ਅਤੇ 20 ਦੇ ਕਰੀਬ ਜ਼ਖਮੀ ਹੋਏ ਹਨ।  
ਟੈਕਸਾਸ ਦੇ ਗਵਰਨਰ ਗ੍ਰੇਗ ਅਬੋਟ ਨੇ ਕਿਹਾ ਕਿ ਸੂਬੇ ਦੇ ਇਤਿਹਾਸ 'ਚ ਗੋਲੀਬਾਰੀ ਦੀ ਸਭ ਤੋਂ ਵੱਡੀ ਘਟਨਾ ਹੈ। ਮ੍ਰਿਤਕਾਂ ਵਿਚ 5 ਸਾਲ ਤੋਂ 72 ਸਾਲ ਤੱਕ ਦੇ ਵਿਅਕਤੀ ਸ਼ਾਮਲ ਹਨ। ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ 8 ਲੋਕ ਇਕ ਹੀ ਪਰਿਵਾਰ ਦੇ ਮੈਂਬਰ ਹਨ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਉਸੇ ਪਰਿਵਾਰ ਦੇ 3 ਹੋਰ ਮੈਂਬਰ ਜ਼ਖਮੀ ਵੀ ਹੋਏ ਹਨ।


Related News