ਫਰਾਂਸ ’ਚ ਅਧਿਆਪਕ ਦਾ ਸਿਰ ਕਲਮ ਕਰਨ ਵਾਲੇ 8 ਦੋਸ਼ੀ ਕਰਾਰ

Sunday, Dec 22, 2024 - 05:56 AM (IST)

ਫਰਾਂਸ ’ਚ ਅਧਿਆਪਕ ਦਾ ਸਿਰ ਕਲਮ ਕਰਨ ਵਾਲੇ 8 ਦੋਸ਼ੀ ਕਰਾਰ

ਪੈਰਿਸ - ਫਰਾਂਸ ਦੀ ਅੱਤਵਾਦ ਵਿਰੋਧੀ ਅਦਾਲਤ ਨੇ 4 ਸਾਲ ਪਹਿਲਾਂ ਅਧਿਆਪਕ ਸੈਮੂਅਲ ਪੈਟੀ ਦਾ ਪੈਰਿਸ ਨੇੜੇ ਉਸਦੇ ਸਕੂਲ ਦੇ ਬਾਹਰ  ਸਿਰ ਕਲਮ ਕਰਨ ਦੇ ਮਾਮਲੇ ’ਚ ਸ਼ੁੱਕਰਵਾਰ ਨੂੰ 8 ਲੋਕਾਂ ਨੂੰ ਦੋਸ਼ੀ ਠਹਿਰਾਇਆ। ਪੈਟੀ (47) ਦੀ 16 ਅਕਤੂਬਰ 2020 ਨੂੰ ਉਸ ਦੇ ਸਕੂਲ ਦੇ ਬਾਹਰ ਇਕ ਇਸਲਾਮੀ ਕੱਟੜਪੰਥੀ ਨੇ  ਹੱਤਿਆ ਕਰ ਦਿੱਤੀ  ਸੀ। ਇਸ ਤੋਂ ਕੁਝ ਦਿਨ ਪਹਿਲਾਂ ਹੀ ਪੈਟੀ ਨੇ ਪ੍ਰਗਟਾਵੇ ਦੀ ਸੁਤੰਤਰਤਾ ’ਤੇ ਇਕ ਚਰਚਾ ਦੌਰਾਨ ਆਪਣੀ ਕਲਾਸ ’ਚ ਪੈਗੰਬਰ ਮੁਹੰਮਦ ਦੇ ਕਾਰਟੂਨ ਦਿਖਾਏ ਸਨ।

ਹਮਲਾਵਰ  ਚੇਚਨ ਮੂਲ ਦਾ 18 ਸਾਲਾ ਰੂਸੀ ਸੀ,  ਜੋ ਪੁਲਸ  ਦੀ ਕਾਰਵਾਈ ’ਚ ਮਾਰਿਆ ਗਿਆ ਸੀ। ਪੈਰਿਸ ਦੀ ਇਕ ਵਿਸ਼ੇਸ਼ ਅਦਾਲਤ ’ਚ ਦੋਸ਼ੀਆਂ ਖਿਲਾਫ ਮੁਕੱਦਮਾ ਚਲਾਇਆ ਗਿਆ। ਇਨ੍ਹਾਂ ਦੋਸ਼ੀਆਂ ’ਤੇ ਕੁਝ ਮਾਮਲਿਆਂ ’ਚ  ਅਪਰਾਧੀ  ਨੂੰ ਸਹਾਇਤਾ ਪ੍ਰਦਾਨ ਕਰਨ ਅਤੇ ਹੱਤਿਆ ਤੋਂ ਪਹਿਲਾਂ ਆਨਲਾਈਨ ਨਫ਼ਰਤੀ ਮੁਹਿੰਮ ਚਲਾਉਣ ਦਾ ਦੋਸ਼ ਲਾਇਆ ਗਿਆ ਸੀ।  


author

Inder Prajapati

Content Editor

Related News

News Hub