ਮਿਸਰ ਦੀ ਡਾਂਸਰ ਨੂੰ ਟਿਕ-ਟਾਕ ''ਤੇ ਬੈਲੀ ਡਾਂਸ ਕਰਨ ਕਾਰਣ ਹੋਈ 3 ਸਾਲ ਦੀ ਸਜ਼ਾ

06/29/2020 1:28:21 AM

ਕਾਹਿਰਾ: ਮਿਸਰ ਦੀ ਇਕ ਫੇਮਸ ਬੈਲੀ ਡਾਂਸਰ ਸਾਮਾ ਐੱਲ-ਮੈਸੀ ਨੂੰ ਸੋਸ਼ਲ ਮੀਡੀਆ 'ਤੇ ਅਨੈਤਿਕ ਤੇ ਉਤੇਜਨਾ ਨਾਲ ਭਰੀ ਵੀਡੀਓ ਪੋਸਟ ਕਰਨਾ ਮਹਿੰਗਾ ਪੈ ਗਿਆ। ਅਸਲ ਵਿਚ ਐਤਵਾਰ ਨੂੰ ਕਾਹਿਰਾ ਦੀ ਇਕ ਕੋਰਟ ਨੇ ਮੈਸੀ 'ਤੇ ਲੋਕਾਂ ਨੂੰ ਦੁਰਵਿਵਹਾਰ ਤੇ ਅਨੈਤਿਕਤਾ ਦੇ ਲਈ ਉਕਸਾਉਣ ਦੇ ਦੋਸ਼ ਵਿਚ ਤਿੰਨ ਸਾਲ ਦੀ ਜੇਲ ਦੀ ਸਜ਼ਾ ਤੇ 30 ਹਜ਼ਾਰ ਪੌਂਡ (ਤਕਰੀਬਨ 14 ਲੱਖ ਰੁਪਏ) ਦਾ ਜੁਰਮਾਨਾ ਵੀ ਲਾਇਆ ਹੈ। ਮੈਸੀ ਨੂੰ ਅਪ੍ਰੈਲ ਵਿਚ ਸੋਸ਼ਲ ਮੀਡੀਆ 'ਤੇ ਵੀਡੀਓ ਤੇ ਤਸਵੀਰਾਂ ਦੀ ਜਾਂਚ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ। 

ਉਨ੍ਹਾਂ ਨੇ ਆਪਣੇ ਵੀਡੀਓ ਨੂੰ ਵੀਡੀਓ-ਸ਼ੇਅਰਿੰਗ ਪਲੇਟਫਾਰਮ ਟਿਕਟਾਕ 'ਤੇ ਸ਼ੇਅਰ ਕੀਤਾ ਸੀ, ਜਿਸ ਵਿਚ ਜਨਤਕ ਰੂਪ ਨਾਲ ਲੋਕਾਂ ਦੀ ਉਤੇਜਨਾ ਨੂੰ ਵਧਾਉਣ ਦਾ ਦੋਸ਼ ਲਾਇਆ ਗਿਆ ਸੀ। ਉਥੇ ਹੀ 42 ਸਾਲਾ ਬੈਲੀ ਡਾਂਸਰ ਸਾਮਾ ਐੱਲ-ਮੈਸੀ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਿਜ ਕਰਦੇ ਹੋਏ ਖੁਦ ਨੂੰ ਨਿਰਦੋਸ਼ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਫੋਨ ਤੋਂ ਉਹ ਵੀਡੀਓ ਚੋਰੀ ਕਰ ਲਈ ਗਈ ਸੀ ਤੇ ਬਿਨਾਂ ਸਹਿਮਤੀ ਦੇ ਸਾਂਝੀ ਕੀਤੀ ਗਈ ਸੀ।

ਕੋਰਟ ਦਾ ਫੈਸਲਾ
ਕਾਹਿਰਾ ਦੀ ਅਦਾਲਤ ਨੇ ਸ਼ਨੀਵਾਰ ਨੂੰ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਉਸ ਨੇ ਅਨੈਤਿਕਤਾ ਫੈਲਾਉਣ ਦੇ ਟੀਚੇ ਨਾਲ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕੀਤੀ। ਦੋਸ਼ੀ ਨੇ ਮਿਸਰ ਦੇ ਪਰਿਵਾਰ ਦੇ ਸਿਧਾਂਤਾਂ ਤੇ ਮੁੱਲਾਂ ਦਾ ਉਲੰਘਣ ਕੀਤਾ ਸੀ। ਉਥੇ ਹੀ ਕੋਰਟ ਦੇ ਇਸ ਫੈਸਲੇ ਨੂੰ ਲੈ ਕੇ ਉਥੋਂ ਦੇ ਇਕ ਸੰਸਦ ਮੈਂਬਰ ਜਾਨ ਤਲਾਟ ਨੇ ਕਿਹਾ ਕਿ ਸੁਤੰਤਰਤਾ ਤੇ ਭਰਮ ਦੇ ਵਿਚਾਲੇ ਬਹੁਤ ਵੱਡਾ ਫਰਕ ਹੈ। ਮੈਸੀ ਤੇ ਹੋਰ ਜਨਾਨੀਆਂ ਸੋਸ਼ਲ ਮੀਡੀਆ 'ਤੇ ਵੀਡੀਓ ਪਾ ਕੇ ਪਰਿਵਾਰਕ ਮੁੱਲਾਂ ਨੂੰ ਬਰਬਾਦ ਕਰ ਰਹੀਆਂ ਸਨ ਜੋ ਸੰਵਿਧਾਨ ਦੇ ਖਿਲਾਫ ਹੈ।


Baljit Singh

Content Editor

Related News