ਮਿਸਰ ਦੇ ਰਾਸ਼ਟਰਪਤੀ ਨੇ ਕੋਰੋਨਾ ਕਹਿਰ ਦੇ ਮੱਦੇਨਜ਼ਰ ਅਧਿਕਾਰਾਂ ਦਾ ਕੀਤਾ ਵਿਸਥਾਰ

Saturday, May 09, 2020 - 03:24 PM (IST)

ਮਿਸਰ ਦੇ ਰਾਸ਼ਟਰਪਤੀ ਨੇ ਕੋਰੋਨਾ ਕਹਿਰ ਦੇ ਮੱਦੇਨਜ਼ਰ ਅਧਿਕਾਰਾਂ ਦਾ ਕੀਤਾ ਵਿਸਥਾਰ

ਕਾਹਿਰਾ- ਮਿਸਰ ਦੇ ਰਾਸ਼ਟਰਪਤੀ ਅਬਦੇਲ-ਫਤਿਹ ਅਲ-ਸਿਸੀ ਨੇ ਸ਼ਨੀਵਾਰ ਨੂੰ ਦੇਸ਼ ਵਿਚ ਐਮਰਜੰਸੀ ਦੇ ਸਬੰਧ ਵਿਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਵਿਚ ਉਹਨਾਂ ਨੂੰ ਤੇ ਸੁਰੱਖਿਆ ਏਜੰਸੀਆਂ ਨੂੰ ਵਧੇਰੇ ਅਧਿਕਾਰ ਮਿਲਣਗੇ। ਸਰਕਾਰ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਕਹਿਰ ਨਾਲ ਨਿਪਟਣ ਦੇ ਲਈ ਇਹ ਅਧਿਕਾਰ ਜ਼ਰੂਰੀ ਹਨ।

ਇਕ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨ ਨੇ ਸੋਧ ਦੀ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਸਰਕਾਰ ਨੇ ਗਲੋਬਲ ਮਹਾਮਾਰੀ ਦੀ ਵਰਤੋਂ ਸੁਧਾਰ ਵਧਾਉਣ ਦੇ ਲਈ ਨਹੀਂ ਬਲਕਿ ਮਿਸਰ ਦੇ ਅਤਿਆਚਾਰਪੂਰਣ ਐਮਰਜੈਂਸੀ ਕਾਨੂੰਨ ਦਾ ਵਿਸਥਾਰ ਕਰਨ ਦੇ ਲਈ ਕੀਤੀ ਹੈ। ਨਵੀਂ ਸੋਧ ਰਾਸ਼ਟਰਪਤੀ ਨੂੰ ਵਾਇਰਸ ਨਾਲ ਨਿਪਟਣ ਦੇ ਲਈ ਸਕੂਲਾਂ ਤੇ ਯੂਨੀਵਰਸਿਟੀਆਂ ਨੂੰ ਬੰਦ ਕਰਨ ਤੇ ਵਿਦੇਸ਼ਾਂ ਨੂੰ ਪਰਤਣ ਵਾਲਿਆਂ ਨੂੰ ਇਕਾਂਤਵਾਸ ਭੇਜਣ ਜਿਹੇ ਕਦਮ ਚੁੱਕਣ ਦੇ ਅਧਿਕਾਰ ਦਿੰਦੇ ਹਨ। ਨਾਲ ਹੀ ਇਹਨਾਂ ਸੋਧਾਂ ਨਾਲ ਜਨਤਕ ਤੇ ਨਿੱਜੀ ਸਭਾਵਾਂ, ਪ੍ਰਦਰਸ਼ਨਾਂ, ਸਮਾਗਮਾਂ ਨੂੰ ਪਾਬੰਦੀਸ਼ੁਦਾ ਕਰਨ ਦੇ ਵਿਸਤ੍ਰਿਤ ਅਧਿਕਾਰ ਵੀ ਮਿਲਦੇ ਹਨ।


author

Baljit Singh

Content Editor

Related News