ਮਿਸਰ ''ਚ ਧਮਾਕਾ, 14 ਜ਼ਖਮੀ

05/19/2019 8:18:44 PM

ਕਾਹਿਰਾ— ਮਿਸਰ ਦੀ ਰਾਜਧਾਨੀ ਕਾਹਿਰਾ 'ਚ ਐਤਵਾਰ ਨੂੰ ਇਕ ਟੂਰਿਸਟ ਬਸ 'ਚ ਧਮਾਕਾ ਹੋਣ ਕਾਰਨ ਘੱਟ ਤੋਂ ਘੱਟ 14 ਲੋਕ ਜ਼ਖਮੀ ਹੋ ਗਏ। ਬਸ 'ਚ ਦੱਖਣ ਅਫਰੀਕਾ ਦੇ 25 ਨਾਗਰਿਕ ਸਵਾਰ ਸਨ। ਆਨ ਲਾਈਨ ਨਿਊਜ਼ ਵੈੱਬਸਾਈਟ ਅਹਰਾਮ ਮੁਤਾਬਕ ਗ੍ਰੈਂਡ ਮਿਊਜ਼ੀਅਮ ਦੇ ਸਾਹਮਣੇ ਟੂਰਿਸਟ ਬਸ 'ਚ ਧਮਾਕਾ ਹੋਇਆ। ਇਸ ਹਾਦਸੇ 'ਚ 14 ਲੋਕ ਜ਼ਖਮੀ ਹੋ ਗਏ। ਧਮਾਕੇ ਕਾਰਨ ਬਸ ਤੇ ਕੋਲ ਖੜੀ ਇਕ ਕਾਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ।


Baljit Singh

Content Editor

Related News