ਮਿਸਰ ਦੇ ਰਾਸ਼ਟਰਪਤੀ ਨੇ ਕੀਤਾ ਕੈਥਡ੍ਰੇਲ ਅਤੇ ਮਸਜਿਦ ਦਾ ਉਦਘਾਟਨ

01/07/2019 1:37:00 PM

ਕਾਹਿਰਾ (ਭਾਸ਼ਾ)— ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਹਿ ਅਲ-ਸੀਸੀ ਨੇ ਐਤਵਾਰ ਨੂੰ ਕਾਪਟਿਕ ਓਰਥੋਡੋਕਸ ਚਰਚ ਲਈ ਨਵੇਂ ਕੈਥਡ੍ਰੇਲ ਅਤੇ ਇਕ ਮਸਜਿਦ ਦਾ ਉਦਘਾਟਨ ਕੀਤਾ। ਜਨਰਲ ਤੋਂ ਰਾਸ਼ਟਰਪਤੀ ਬਣੇ ਸੀਸੀ ਨੇ ਨਸਲੀ ਸਦਭਾਵਨਾ ਬਣਾਈ ਰੱਖਣ ਅਤੇ ਇਸਲਾਮਿਕ ਸਟੇਟ ਵਿਰੁੱਧ ਲੜਾਈ ਦੇ ਨਾਲ ਹੀ ਬਹੁ ਗਿਣਤੀ ਮੁਸਲਿਮ ਤੇ ਈਸਾਈ ਭਾਈਚਾਰੇ ਵਿਚਕਾਰ ਬਰਾਬਰੀ ਦੀ ਵਕਾਲਤ ਕਰਨ ਨੂੰ ਆਪਣੇ ਸ਼ਾਸਨ ਦਾ ਬੁਨਿਆਦੀ ਸਿਧਾਂਤ ਬਣਾਇਆ ਹੈ। 

ਸੀਸੀ ਨੇ ਕੈਥਡ੍ਰੇਲ ਦੇ ਅੰਦਰ ਕਿਹਾ,''ਇਹ ਇਤਿਹਾਸਿਕ ਅਤੇ ਮਹੱਤਵਪੂਰਨ ਪਲ ਹੈ ਪਰ ਅੱਜ ਅਸੀਂ ਪਿਆਰ ਦੇ ਜਿਸ ਬੂਟੇ ਨੂੰ ਲਗਾਇਆ ਹੈ ਸਾਨੂੰ ਉਸ ਦੀ ਰੱਖਿਆ ਕਰਨ ਦੀ ਲੋੜ ਹੈ। ਕਿਉਂਕਿ ਦੰਗੇ ਕਦੇ ਖਤਮ ਨਹੀਂ ਹੁੰਦੇ।'' ਸੁੰਨੀ ਭਾਈਚਾਰੇ ਦੇ ਮੁਸਲਮਾਨਾਂ ਦੇ ਮੁੱਢਲੇ ਸਿੱਖਿਆ ਅਦਾਰੇ ਅਲ-ਅਜ਼ਹਰ ਦੇ ਸਰਵ ਉੱਚ ਸ਼ੇਖ ਨੇ ਵੀ ਕੈਥਡ੍ਰੇਲ ਵਿਚ ਸੀਸੀ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟ ਕੀਤੀ। ਉਨ੍ਹਾਂ ਨੇ ਕਿਹਾ ਕਿ ਪੂਜਾ ਕਰਨ ਦੀਆਂ ਦੋਵੇਂ ਥਾਵਾਂ ਦੇਸ਼ ਦੀ ਸਥਿਰਤਾ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਅਤੇ ਫਿਰਕੂ ਦੰਗਿਆਂ ਦੇ ਜਵਾਬ ਦਾ ਪ੍ਰਤੀਕ ਹੈ। 

ਸਮੀਖਿਅਕਾਂ ਅਤੇ ਅਧਿਕਾਰ ਕਾਰਕੁੰਨਾਂ ਦਾ ਕਹਿਣਾ ਹੈ ਕਿ ਪੇਂਡੂ ਮਿਸਰ ਵਿਚ ਈਸਾਈਆਂ ਵਿਰੁੱਧ ਭੇਦਭਾਵ ਨੂੰ ਸਥਾਨਕ ਅਧਿਕਾਰੀ ਅਤੇ ਸੁਰੱਖਿਆ ਏਜੰਸੀਆਂ ਦੀਆਂ ਸ਼ਾਖਾਵਾਂ ਅਕਸਰ ਨਜ਼ਰ ਅੰਦਾਜ਼ ਕਰ ਦਿੰਦੀਆਂ ਹਨ। ਇਸ ਦੇ ਇਲਾਵਾ ਈਸਾਈ ਭਾਈਚਾਰੇ ਦਾ ਦੋਸ਼ ਹੈ ਕਿ ਚਰਚ ਦੇ ਨਿਰਮਾਣ 'ਤੇ ਸਖਤ ਪਾਬੰਦੀਆਂ ਹਨ।


Vandana

Content Editor

Related News