ਆਸਟ੍ਰੇਲੀਆ 'ਚ ਰਹਿੰਦੀਆਂ ਦੋ ਭੈਣਾਂ ਨੇ ਜੋੜਿਆਂ ਦੇ ਸੁਪਨੇ ਨੂੰ ਇੰਝ ਕੀਤਾ ਪੂਰਾ

01/01/2018 4:37:18 PM

ਸਿਡਨੀ (ਬਿਊਰੋ)— ਆਸਟ੍ਰੇਲੀਆ ਵਿਚ ਦੋ ਭੈਣਾਂ ਆਪਣੇ ਅੰਡੇ ਦਾਨ ਕਰ ਕੇ ਬੇਔਲਾਦ ਪਰਿਵਾਰਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਕੰਮ ਕਰ ਰਹੀਆਂ ਹਨ। ਸਮਾਰਾ ਵੈਨ ਨੇ ਆਪਣੇ ਬੇਟੇ ਐਲੇਕਸ ਨੂੰ ਇਸ ਦੁਨੀਆ ਵਿਚ ਲਿਆਉਣ ਤੋਂ ਪਹਿਲਾਂ ਖੁਦ ਜਣਨ ਸੰਬੰਧੀ ਮੁਸ਼ਕਲਾਂ ਦਾ ਸਾਹਮਣਾ ਕੀਤਾ ਸੀ। ਆਪਣੇ ਇਸ ਅਨੁਭਵ ਮਗਰੋਂ ਉਸ ਨੇ ਅਜਿਹੀ ਸਥਿਤੀ ਦਾ ਸਾਹਮਣਾ ਕਰਦੇ ਹੋਰ ਪਰਿਵਾਰਾਂ ਦੀ ਮਦਦ ਕਰਨ ਦਾ ਫੈਸਲਾ ਲਿਆ। ਇਸ ਤਰ੍ਹਾਂ ਉਸ ਨੂੰ ਅੰਡੇ ਦਾਨ ਕਰਨ ਦਾ ਵਿਚਾਰ ਆਇਆ। ਉਸ ਨੇ ਅਜਿਹੇ ਜੋੜਿਆਂ ਨੂੰ ਮਿਲਣਾ ਸ਼ੁਰੂ ਕੀਤਾ, ਜਿਨ੍ਹਾਂ ਨੂੰ ਆਪਣਾ ਪਰਿਵਾਰ ਵਧਾਉਣ ਲਈ ਸਿਰਫ ਅੰਡਿਆਂ ਦੀ ਲੋੜ ਹੁੰਦੀ ਸੀ। ਸਮਾਰਾ ਵੱਲੋਂ ਪਹਿਲਾ ਅੰਡਾ ਦਾਨ ਕਰਨ ਦੇ 6 ਮਹੀਨਿਆਂ ਮਗਰੋਂ ਉਸ ਦੀ ਭੈਣ ਸਾਰਾ ਵੀ ਆਪਣੇ ਅੰਡੇ ਦਾਨ ਕਰਨ ਲਈ ਤਿਆਰ ਸੀ। ਇਹ ਪੂਰੀ ਪ੍ਰਕਿਰਿਆ ਆਨਲਾਈਨ ਡੇਟਿੰਗ ਵਰਗੀ ਹੀ ਹੈ।

PunjabKesari
ਹੁਣ ਤੱਕ ਦੋਹਾਂ ਭੈਣਾਂ ਦੇ 22 ਬਾਇਓਲੋਜ਼ੀਕਲ ਬੱਚੇ ਹਨ। ਜਿਲੀਅਨ ਅਤੇ ਐਲੇਕਸ ਵੀ ਅਜਿਹਾ ਜੋੜਾ ਹੈ, ਜਿਸ ਨੇ ਆਪਣਾ ਪਰਿਵਾਰ ਵਧਾਉਣ ਲਈ ਸਾਰਾ ਦੇ ਅੰਡੇ ਦੀ ਵਰਤੋਂ ਕੀਤੀ। ਇਸ ਕੰਮ ਲਈ ਉਨ੍ਹਾਂ ਨੇ ਇਕ ਸੈਰੋਗੇਟ ਮਦਰ ਦੀ ਵੀ ਮਦਦ ਲਈ।

PunjabKesari

ਸਾਰਾ ਅਤੇ ਸਮਾਰਾ ਨੇ ਇਸ ਗੱਲ 'ਤੇ ਸਹਿਮਤੀ ਪ੍ਰਗਟ ਕੀਤੀ ਕਿ ਦਾਨ ਕੀਤੇ ਅੰਡਿਆਂ ਨਾਲ ਉਨ੍ਹਾਂ ਦਾ ਕੋਈ ਸੰਬੰਧ ਨਹੀਂ ਹੋਵੇਗਾ। ਸਾਰਾ ਨੇ ਕਿਹਾ,''ਇਹ ਬੱਚੇ ਸਾਡੇ ਨਹੀਂ ਹਨ ਬਲਕਿ ਕਿਸੇ ਹੋਰ ਦੇ ਹਨ। ਇਹ ਬੱਚੇ ਸਿਰਫ ਡੀ. ਐੱਨ. ਏ. ਦਾ ਇਕ ਛੋਟਾ ਹਿੱਸਾ ਸਾਂਝਾ ਕਰਦੇ ਹਨ।'' ਆਸਟ੍ਰੇਲੀਆ ਵਿਚ ਅੰਡੇ ਲੈ ਕੇ ਭੁਗਤਾਨ ਕਰਨਾ ਗੈਰ ਕਾਨੂੰਨੀ ਹੈ ਪਰ ਦਾਨੀਆਂ ਦੇ ਮੈਡੀਕਲ ਖਰਚਿਆਂ ਨੂੰ ਪ੍ਰਾਪਤ ਕਰਤਾਵਾਂ ਦੁਆਰਾ ਕਵਰ ਕੀਤਾ ਜਾ ਸਕਦਾ ਹੈ।


Related News