ਇਟਲੀ ''ਚ ਹੋਈ ਬਰਫਬਾਰੀ, ਖੇਤੀਬਾੜੀ ''ਤੇ ਪਿਆ ਬੁਰਾ ਪ੍ਰਭਾਵ

11/16/2017 12:38:02 PM

ਮਿਲਾਨ, (ਸਾਬੀ ਚੀਨੀਆ)— ਉੱਤਰੀ ਅਤੇ ਸੈਂਟਰ ਇਟਲੀ ਦੇ ਵੱਖ ਵੱਖ ਹਿੱਸਿਆਂ 'ਚ ਮੰਗਲਵਾਰ ਨੂੰ ਹੋਈ ਬਰਫਬਾਰੀ ਨਾਲ ਠੰਡ ਬਹੁਤ ਵਧ ਗਈ ਹੈ, ਜਿਸ ਨਾਲ ਲੋਕਾਂ ਨੂੰ ਸਰਦ ਰੁੱਤ ਦੀ ਆਮਦ ਦਾ ਅਹਿਸਾਸ ਵੀ ਹੋਇਆ ਹੈ, ਸਮੇਂ ਤੋਂ ਪਹਿਲਾਂ ਹੋਈ ਬਰਫਬਾਰੀ ਕਾਰਨ ਕਈ ਹਿੱਸਿਆਂ 'ਚ ਆਮ ਜਨ ਜੀਵਨ ਤੇ ਟ੍ਰੈਫਿਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਸਰਦ ਰੁੱਤ ਦੀ ਪਹਿਲੀ ਬਰਫਬਾਰੀ ਦੀ ਸਥਿਤੀ ਦੇ ਹਲਾਤਾਂ ਨੂੰ ਕਾਬੂ ਕਰਨ ਲਈ ਪ੍ਰਸ਼ਾਸ਼ਨ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਇਆ।

PunjabKesari
ਦੱਸਣਯੋਗ ਹੈ ਕਿ ਪੈ ਰਹੇ ਮੀਂਹ ਅਤੇ ਬਰਫ ਕਾਰਨ ਕੰਮ-ਕਾਜੀ ਅਦਾਰੇ ਵੀ ਪ੍ਰਭਾਵਿਤ ਹੋਏ ਹਨ। ਇਸੇ ਕਾਰਨ ਖੁੱਲ੍ਹੇ ਅਸਮਾਨ ਥੱਲੇ ਚੱਲਣ ਵਾਲੇ ਖੇਤੀਬਾੜੀ ਦੇ ਕੰਮ ਬੰਦ ਹੋ ਗਏ ਹਨ ,ਜਿਸ ਸਬੰਧੀ ਚਿੰਤਾ ਪ੍ਰਗਟ ਕਰਦਿਆਂ ਖੇਤ ਮਜ਼ਦੂਰਾਂ ਨੇ ਦੱਸਿਆ ਕਿ ਮੀਂਹ ਤੇ ਬਰਫ ਕਾਰਨ ਖੇਤੀ ਦੇ ਕੰਮਾਂ 'ਤੇ ਪਏ ਪ੍ਰਭਾਵ ਕਾਰਨ ਥੋੜੀਆਂ ਮੁਸ਼ਕਲਾਂ ਜ਼ਰੂਰ ਵਧਣਗੀਆਂ ਤੇ ਪਹਿਲਾਂ ਦੇ ਮੁਕਾਬਲੇ ਕੰਮ ਵੀ ਘੱਟ ਮਿਲੇਗਾ ਜੋ ਕਿ ਹਰ ਸਾਲ ਹੁੰਦਾ ਆ ਰਿਹਾ ਹੈ।


Related News