ਭਾਰਤ ਅਤੇ ਅਮਰੀਕਾ ਵਿਚਾਲੇ ਸਿੱਖਿਆ ਆਧਾਰ : ਜਿਲ ਬਾਈਡੇਨ
Friday, Jun 23, 2023 - 04:21 PM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਪਤਨੀ ਅਤੇ ਦੇਸ਼ ਦੀ ਫਸਟ ਲੇਡੀ ਜਿਲ ਬਾਈਡੇਨ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਸਿੱਖਿਆ ਇਕ ਆਧਾਰ ਹੈ। ਨਾਲ ਹੀ ਉਨ੍ਹਾਂ ਨੇ ਸਾਰੇ ਭਾਰਤੀਆਂ, ਵਿਸ਼ੇਸ਼ ਤੌਰ ’ਤੇ ਲੜਕੀਆਂ ਨੂੰ ਸਿੱਖਿਆ ਦੇ ਮੌਕੇ ਮੁਹੱਈਆ ਕਰਵਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ। ਜਿਲ ਨੇ ਬੁੱਧਵਾਰ ਨੂੰ ਇਹ ਟਿੱਪਣੀਆਂ ਕੀਤੀਆਂ, ਜਦੋਂ ਉਨ੍ਹਾਂ ਨੇ ਅਤੇ ਮੋਦੀ ਨੇ ਨੈਸ਼ਨਲ ਸਾਈਂਸ ਫਾਊਂਡੇਸ਼ਨ (ਐੱਨ. ਐੱਸ. ਐੱਫ.) ਵੱਲੋਂ ਆਯੋਜਿਤ ‘ਸਿਕਲਿੰਗ ਫਾਰ ਫਿਊਚਰ ਇਵੈਂਟ’ ਵਿਚ ਹਿੱਸਾ ਲਿਆ।
ਐੱਨ. ਐੱਸ. ਐੱਫ. ਦੀ ਅਗਵਾਈ ਭਾਰਤੀ-ਅਮਰੀਕੀ ਡਾ. ਸੇਤੁਰਮਨ ਪੰਚਨਾਥਨ ਕਰ ਰਹੇ ਹਨ। ਜਿਲ ਨੇ ਕਿਹਾ ਕਿ ਸਾਡੀਆਂ ਯੂਨੀਵਰਸਿਟੀਆਂ ਇਕ-ਦੂਜੇ ਨਾਲ ਸਾਂਝੇਦਾਰੀਆਂ ਅਤੇ ਸੋਧ ਕਰ ਰਹੀਆਂ ਹਨ। ਦੋਵਾਂ ਦੇਸ਼ਾਂ ਦੇ ਵਿਦਿਆਰਥੀ ਇਕ ਬਿਹਤਰ ਵਿਸ਼ਵ ਦਾ ਨਿਰਮਾਣ ਕਰ ਰਹੇ ਹਨ। ਇਕੱਠੇ ਮਿਲ ਕੇ ਕੰਮ ਕਰ ਕੇ ਅਸੀਂ ਹਰ ਕਿਸੇ ਲਈ ਇਕ ਸੁਰੱਖਿਅਤ, ਸਿਹਤਮੰਦ ਅਤੇ ਖੁਸ਼ਹਾਲ ਭਵਿੱਖ ਦਾ ਨਿਰਮਾਣ ਕਰ ਸਕਦੇ ਹਾਂ।