ਅੱਤਵਾਦੀ ਸਾਈਬਰ ਅਟੈਕ ਨਾਲ ਨਜਿੱਠਣ ਲਈ 8 ਦੇਸ਼ਾਂ ਦੀ ਫੌਜ ਨੇ ਕੀਤਾ ਅਭਿਆਸ
Saturday, Dec 14, 2019 - 08:09 PM (IST)

ਬੀਜਿੰਗ (ਏਜੰਸੀ)- ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਨੇ ਬੀਤੇ 12 ਦਸੰਬਰ ਤੋਂ ਚੀਨ ਵਿਚ ਇਕ ਸਾਂਝੇ ਆਨਲਾਈਨ ਅੱਤਵਾਦ ਵਿਰੋਧੀ ਅਭਿਆਸ ਸ਼ੁਰੂ ਕੀਤਾ ਹੈ। ਇਸ ਵਿਚ ਇਸ ਸੰਗਠਨ ਦੀਆਂ 8 ਯੂਨਿਟਾਂ (ਦੇਸ਼ਾਂ) ਦੇ ਸਮਰੱਥ ਅਧਿਕਾਰੀਆਂ ਦੀ ਜਮਾਤ ਨੇ ਉਭਰਦੇ ਸਾਈਬਰ ਅਪਰਾਧ ਦੇ ਮਾਹੌਲ ਦੇ ਮੱਦੇਨਜ਼ਰ ਆਨਲਾਈਨ ਅੱਤਵਾਦੀ ਪ੍ਰਚਾਰ ਦੀ ਸਖ਼ਤੀ ਨਾਲ ਰੋਕਥਾਮ ਕਰਨ ਦੇ ਅਭਿਆਸ ਨੂੰ ਪ੍ਰਦਰਸ਼ਿਤ ਕੀਤਾ।
ਇਸ ਅਭਿਆਸ ਵਿਚ 8 ਦੇਸ਼ਾਂ ਦੇ ਸਬੰਧਿਤ ਅਧਿਕਾਰੀਆਂ-ਮਾਹਰਾਂ ਨੇ ਆਪਣੇ-ਆਪਣੇ ਦੇਸ਼ ਵਿਚ ਜਾਂਚ ਦਾ ਕੰਮ ਸ਼ੁਰੂ ਕੀਤਾ, ਆਪਣੇ ਇਥੇ ਮੌਜੂਦ ਅੱਤਵਾਦੀਆਂ ਬਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕੀਤੀ। ਉਨ੍ਹਾਂ ਦੇ ਮੈਂਬਰਾਂ ਦੀ ਪਛਾਣ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ, ਉਨ੍ਹਾਂ ਦੇ ਟਿਕਾਣੇ ਲੱਭਣ ਦਾ ਕੰਮ ਕੀਤਾ ਅਤੇ ਫਿਰ ਉਸ ਤੋਂ ਬਾਅਦ ਸਾਰੇ ਮੈਂਬਰ ਦੇਸ਼ਾਂ ਦੀ ਸਾਂਝੀ ਕਾਰਵਾਈ ਦੇ ਤਹਿਤ ਉਨ੍ਹਾਂ ਅੱਤਵਾਦੀਆਂ ਦਾ ਇਨ੍ਹਾਂ ਸਾਰੇ ਦੇਸ਼ਾਂ ਤੋਂ ਸਾਡੇ ਲਈ ਸਫਾਇਆ ਕਰਨ ਦੀਆਂ ਗਤੀਵਿਧੀਆਂ ਦਾ ਅਭਿਆਸ ਪ੍ਰਦਰਸ਼ਨ ਕੀਤਾ।
ਪੂਰਬੀ ਚੀਨ ਦੇ ਫੂਜੀਆ ਸੂਬੇ ਦੇ ਸ਼ਿਆਮੇਨ ਵਿਚ ਹੋਏ ਇਸ ਅਭਿਆਸ ਦੌਰਾਨ ਇਕ ਅਜਿਹਾ ਪ੍ਰਤੀਕਾਤਮਕ ਮਾਹੌਲ ਰਚਿਆ ਗਿਆ, ਜਿਸ ਵਿਚ ਇਹ ਦਿਖਾਇਆ ਗਿਆ ਕਿ ਇਕ ਕੌਮਾਂਤਰੀ ਅੱਤਵਾਦੀ ਸੰਗਠਨ ਨੇ ਇੰਟਰਨੈੱਟ, ਇੰਸਟੈਂਟ ਚੈਟ-ਗਰੁੱਪ ਅਤੇ ਸੋਸ਼ਲ ਮੀਡੀਆ ਰਾਹੀਂ ਐਸ.ਸੀ.ਓ. ਦੇ 8 ਮੈਂਬਰ ਦੇਸ਼ਾਂ ਦੇ ਖੇਤਰਾਂ ਵਿਚ ਅੱਤਵਾਦ, ਵੱਖਵਾਦ ਅਤੇ ਅੱਤਵਾਦ 'ਤੇ ਵਰਗਲਾਉਣ ਵਾਲੀ ਸਮੱਗਰੀ ਅਪਲੋਡ ਕਰਕੇ ਨਵੇਂ ਮੈਂਬਰਾਂ ਦੀ ਭਰਤੀ ਕਰਨ ਅਤੇ ਇਸ ਕੰਮ ਲਈ ਪੈਸਾ ਇਕੱਠਾ ਕਰਨ, ਹਥਿਆਰ ਖਰੀਦਣ ਲਈ ਜਾਣਕਾਰੀ ਫੈਲਾਈ ਹੈ ਅਤੇ ਉਨ੍ਹਾਂ ਦੀਆਂ ਅੱਤਵਾਦੀ ਕਾਰਵਾਈਆਂ ਨੂੰ ਅੰਜਾਮ ਦੇਣ ਦੀ ਯੋਜਨਾ ਦੇ ਸੰਕੇਤ ਵੀ ਇਸ ਵਿਚ ਨਜ਼ਰ ਆ ਰਹੇ ਹਨ।
ਇਸ ਦੇ ਚੱਲਦੇ ਅੱਤਵਾਦੀ ਹਮਲੇ ਵਧੇ ਹਨ ਅਤੇ ਖੇਤਰੀ ਸੁਰੱਖਿਆ 'ਤੇ ਖਤਰਾ ਵੱਧ ਗਿਆ ਹੈ। ਇਸ ਅਭਿਆਸ ਦੌਰਾਨ ਸਾਈਬਰ ਅੱਤਵਾਦ ਰੋਕੂ ਮਾਹਰ ਕੰਪਿਊਟਰਾਂ ਦੇ ਸਾਹਮਣੇ ਬੈਠ ਕੇ ਹੋਰ ਤਰ੍ਹਾਂ ਦੇ ਸਾਈਬਰ-ਤਕਨੀਕੀ ਕਦਮ ਚੁੱਕਦੇ ਹਨ। ਹਰ ਮੈਂਬਰ ਸੂਬੇ ਦੇ ਲਈ ਇਕ-ਇਕ ਅਲਹਦਾ ਕਾਂਬੈਟ ਜੋਨ ਸੀ। ਜੇਕਰ ਇਹ ਅਭਿਆਸ ਨਾ ਹੋ ਕੇ ਅਸਲ ਹਾਲਾਤ ਹੁੰਦੇ ਤਾਂ ਇਹ 8 ਕਾਂਬੈਟ ਜ਼ੋਨ ਲਗਾਤਾਰ ਹਜ਼ਾਰਾਂ ਮੀਲ ਦੀ ਦੂਰੀ (ਇਨ੍ਹਾਂ ਦੇਸ਼ਾਂ ਦੀ ਅਸਲ ਦੂਰੀ) 'ਤੇ ਹੁੰਦੇ ਹੋਏ ਵੀ ਆਪਸ ਵਿਚ ਜਾਣਕਾਰੀਆਂ ਦਾ ਲੈਣ-ਦੇਣ ਤੁਰੰਤ, ਬਿਨਾਂ ਕਿਸੇ ਟਾਈਮ-ਲੈਗ ਦੇ ਕਰ ਰਹੇ ਹੁੰਦੇ।
ਇਸ ਤਰ੍ਹਾਂ ਦਾ ਇਹ ਤੀਜਾ ਅਭਿਆਸ ਹੈ। ਇਸ ਵਿਚ ਪਹਿਲਾਂ ਅਕਤੂਬਰ 2015 ਅਤੇ ਦਸੰਬਰ 2017 ਵਿਚ ਅਜਿਹੇ ਅਭਿਆਸ ਹੋਏ ਹਨ। ਇਸ ਤੀਜੇ ਅਭਿਆਸ ਦੀ ਮਾਹਰਤਾ ਇਹ ਹੈ ਕਿ ਇਸ ਵਿਚ ਅੱਤਵਾਦੀ ਪ੍ਰਚਾਰ ਦੀ ਖੋਜਬੀਨ, ਡੂੰਘਾਈ ਨਾਲ ਹੋਰ ਤੇਜ਼ੀ ਨਾਲ ਉਸ ਦੀ ਪੜਤਾਲ ਤੋਂ ਲੈ ਕੇ ਉਨ੍ਹਾਂ ਲੋਕਾਂ ਨੂੰ ਸੂਚੀਬੱਧ ਕਰਕੇ ਉਨ੍ਹਾਂ ਤੱਕ ਪਹੁੰਚਣਾ ਵੀ ਸ਼ਾਮਲ ਹੈ ਜਿਨ੍ਹਾਂ ਨੇ ਇਸ ਨੂੰ ਫੈਲਾਇਆ ਹੈ। ਐਸ.ਸੀ.ਓ. ਦੀਆਂ ਗਤੀਵਿਧੀਆਂ ਦੇ ਲਿਹਾਜ਼ ਨਾਲ ਇਸ ਤੀਜੇ ਪੜਾਅ ਨੂੰ ਸ਼ਾਮਲ ਕਰਨਾ ਕਾਫੀ ਅਹਿਮ ਹੈ। ਸਾਈਬਰ ਹਮਲਿਆਂ ਦੇ ਬਦਲਦੇ ਸਰੂਪ ਦੇ ਮੱਦੇਨਜ਼ਰ ਐਸ.ਸੀ.ਓ. ਦੀਆਂ ਸਮਰੱਥਤਾਵਾਂ ਵਿਚ ਇਸ ਵਿਸਥਾਰ ਦਾ ਕਾਫੀ ਮਹੱਤਵ ਹੈ।