ਇਕਵਾਡੋਰ ਆਵਾਜਾਈ ਸੰਗਠਨਾਂ ਦੀ ਹੜਤਾਲ ਖਤਮ

Saturday, Oct 05, 2019 - 11:52 AM (IST)

ਇਕਵਾਡੋਰ ਆਵਾਜਾਈ ਸੰਗਠਨਾਂ ਦੀ ਹੜਤਾਲ ਖਤਮ

ਸਾਓ ਲੁਇਸ— ਇਕਵਾਡੋਰ ਸਰਕਾਰ ਦੇ ਤੇਲ ਸਬਸਿਡੀ ਨੂੰ ਖਤਮ ਕਰਨ ਦੇ ਫੈਸਲੇ ਖਿਲਾਫ ਆਵਾਜਾਈ ਸੰਗਠਨਾਂ ਦੀ ਹੜਤਾਲ ਖਤਮ ਹੋ ਗਈ ਹੈ। ਰਿਪੋਰਟਾਂ ਮੁਤਾਬਕ ਹੜਤਾਲ ਕਾਰਨ ਇਕਵਾਡੋਰ 'ਚ ਦੋ ਦਿਨਾਂ ਤਕ ਜਨ-ਜੀਵਨ ਰੁਕਿਆ ਰਿਹਾ। ਰਾਸ਼ਟਰਪਤੀ ਲੈਨਿਨ ਮੋਰੇਨੋ ਦੇ ਤੇਲ ਸਬਸਿਡੀ ਨੂੰ ਖਤਮ ਕਰਨ ਦੇ ਫੈਸਲੇ ਖਿਲਾਫ ਟੈਕਸੀ ਡਰਾਈਵਰਾਂ ਨੇ ਇਹ ਹੜਤਾਲ ਸ਼ੁਰੂ ਕੀਤੀ ਸੀ। ਬਾਅਦ 'ਚ ਹੋਰ ਆਵਾਜਾਈ ਸੰਗਠਨ ਵੀ ਇਸ 'ਚ ਸ਼ਾਮਲ ਹੋ ਗਏ।

ਮੋਰੇਨੋ ਨੇ ਹੜਤਾਲ ਕਾਰਨ ਦੇਸ਼ ਵਿਆਪੀ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ ਹੈ। ਇਸ ਵਿਚਕਾਰ ਇਕਵਾਡੋਰ ਦੇ 'ਨੈਸ਼ਨਲ ਫੈਡਰੇਸ਼ਨ ਆਫ ਪੈਸੈਂਜਰ ਟਰਾਂਸਪੋਰਟ' ਦੇ ਮੁਖੀ ਅਬੇਲ ਗੋਮੇਜ ਨੇ ਕਿਹਾ ਹੈ ਕਿ ਸੰਗਠਨ ਦੇ ਮੈਂਬਰ ਹੜਤਾਲ ਦੌਰਾਨ ਹੋਈ ਤੋੜ-ਫੋੜ ਅਤੇ ਨੁਕਸਾਨ ਲਈ ਜ਼ਿੰਮੇਵਾਰ ਨਹੀਂ ਹਨ। ਗੋਮੇਜ ਨੇ ਸਰਕਾਰ ਦੇ ਅਧਿਕਾਰੀਆਂ ਨਾਲ ਸਮਝੌਤਾ ਹੋਣ ਦੀ ਸੰਭਾਵਨਾ 'ਤੇ ਕੁੱਝ ਨਹੀਂ ਕਿਹਾ ਪਰ ਸਲਾਹ ਦਿੱਤੀ ਕਿ ਆਵਾਜਾਈ ਟੈਕਸਾਂ 'ਤੇ ਫਿਰ ਤੋਂ ਵਿਚਾਰ ਕੀਤਾ ਜਾਣਾ ਚਾਹੀਦਾ ਹੈ, ਜੋ ਤੇਲ ਸਬਸਿਡੀ ਖਤਮ ਕਰਨ ਕਾਰਨ ਨੁਕਸਾਨ ਦੀ ਪੂਰਤੀ ਹੋ ਸਕੇ। ਸ਼ੁੱਕਰਵਾਰ ਨੂੰ ਰਾਸ਼ਟਰਪਤੀ ਮੋਰੇਨੋ ਨੇ ਕਿਹਾ ਸੀ ਕਿ ਅਧਿਕਾਰੀ ਤੇਲ ਸਬਸਿਡੀ ਖਤਮ ਕਰਨ ਦੇ ਆਪਣੇ ਫੈਸਲੇ 'ਤੇ ਮੁੜ ਵਿਚਾਰ ਨਹੀਂ ਕਰਨਗੇ।


Related News