ਈਕੋਸਿੱਖ ਵੱਲੋਂ ਜੋਅ ਬਾਈਡੇਨ ਦੇ ''ਧਰਤੀ ਦੇ ਤਾਪਮਾਨ'' ਬਾਰੇ ਲਏ ਫ਼ੈਸਲੇ ਦਾ ਭਰਵਾਂ ਸਵਾਗਤ

Wednesday, Nov 25, 2020 - 06:00 PM (IST)

ਵਾਸ਼ਿੰਗਟਨ (ਰਾਜ ਗੋਗਨਾ): ਇਕ ਵਿਸ਼ਵਵਿਆਪੀ ਸਿੱਖ ਵਾਤਾਵਰਣ ਸਮੂਹ, ਈਕੋਸਿੱਖ ਨੇ ਧਰਤੀ ਤਾਪਮਾਨ ਵੱਧਣ ਤੋਂ ਰੋਕਣ ਲਈ ਅਮਰੀਕੀ ਰਾਸ਼ਟਰਪਤੀ ਬਾਈਡੇਨ ਵੱਲੋਂ ਲਏ ਗਏ ਫ਼ੈਸਲਿਆਂ ਦਾ ਸਵਾਗਤ ਕੀਤਾ ਹੈ। ਕਿਉਂਕਿ ਇਸ ਮੁੱਦੇ ਨੂੰ ਅਮਰੀਕਾ ਦੀ ਵਿਦੇਸ਼ ਨੀਤੀ ਦੇ ਏਜੰਡੇ ਦਾ ਕੇਂਦਰ ਬਣਾਇਆ ਗਿਆ ਹੈ। ਈਕੋ ਸਿੱਖ ਯੂ.ਐਸ.ਏ. ਦੀ ਪ੍ਰਧਾਨ ਡਾ. ਗੁਣਪ੍ਰੀਤ ਕੌਰ ਨੇ ਕਿਹਾ,“ਬਾਈਡੇਨ ਨੇ ਜਲਵਾਯੂ ਦੇ ਸੰਕਟ ਨਾਲ ਨਜਿੱਠਣ ਲਈ ਵਚਨਬੱਧਤਾ ਦਿਖਾਈ ਹੈ ਅਤੇ ਸਹੀ ਦਿਸ਼ਾ ਵੱਲ ਇਕ ਵੱਡਾ ਕਦਮ ਹੈ। ਜੋਅ ਬਾਈਡੇਨ ਦੁਆਰਾ ਮੌਸਮ ਦੇ ਰਾਜਦੂਤ ਵਜੋਂ ਜੌਨ ਕੈਰੀ ਨੂੰ ਨਿਯੁਕਤ ਕੀਤੇ ਜਾਣ ਤੋਂ ਅਸੀਂ ਬਹੁਤ ਖੁਸ਼ ਹਾਂ।”  

PunjabKesari

ਉਸ ਨੇ ਅੱਗੇ ਕਿਹਾ,"ਪੈਰਿਸ ਦੇ ਸੰਨ 2015 ਵਿਚ ਵਿਸ਼ਵ ਜਲਵਾਯੂ ਸਮਝੌਤੇ ਵਿੱਚ ਕੈਰੀ ਦੀ ਅਗਵਾਈ ਬਹੁਤ ਹੀ ਮਹੱਤਵਪੂਰਣ ਸੀ ਅਤੇ ਇਸ ਨਾਜ਼ੁਕ ਮੁੱਦੇ ਤੇ ਉਹਨਾਂ ਦੀ ਨਿਯੁਕਤੀ ਨਾਲ ਵਿਸ਼ਵ ਲਾਭ ਉਠਾਏਗਾ।" ਬਾਈਡੇਨ ਦੀ ਜਿੱਤ ਨਾਲ ਅਮਰੀਕਾ ਦੀਆ ਨੀਤੀਆਂ ਵਿਚ ਭਾਰੀ ਬਦਲਾਅ ਆਇਆ ਹੈ। ਈਕੋ ਸਿੱਖ ਦੇ ਸੰਸਥਾਪਕ ਅਤੇ ਗਲੋਬਲ ਪ੍ਰੈਜ਼ੀਡੈਂਟ ਡਾ: ਰਾਜਵੰਤ ਸਿੰਘ ਨੇ ਕਿਹਾ,“ਨਵੇਂ ਚੁਣੇ ਅਮਰੀਕੀ ਰਾਸ਼ਟਰਪਤੀ ਦੀਆਂ ਸ਼ੁਰੂਆਤੀ ਕਾਰਵਾਈਆਂ ਦਰਸਾਉਂਦੀਆਂ ਹਨ ਕਿ ਉਹ ਜਲਵਾਯੂ ਨੂੰ ਅਮਰੀਕਾ ਅਤੇ ਦੁਨੀਆ ਦਾ ਅਤਿ ਜ਼ਰੂਰੀ ਮਸਲਾ  ਮੰਨਦੇ ਹਨ। ਜੌਨ ਕੈਰੀ ਨੂੰ ਇੱਕ ਅਮਰੀਕੀ ਜਲਵਾਯੂ ਰਾਜਦੂਤ ਦੇ ਰੂਪ ਵਿੱਚ ਨਿਯੁਕਤ ਕਰਨਾ ਪੂਰੀ ਦੁਨੀਆ ਨੂੰ ਇੱਕ ਅਹਿਮ ਸੰਦੇਸ਼ ਦਿੰਦਾ ਹੈ।'' 

PunjabKesari

ਡਾ: ਰਾਜਵੰਤ ਸਿੰਘ ਨੇ ਅੱਗੇ ਕਿਹਾ,“ਅਸੀਂ ਵੀ ਖੁਸ਼ ਹਾਂ ਕਿ ਜੋਅ ਬਾਈਡੇਨ ਨੇ ਪੈਰਿਸ ਜਲਵਾਯੂ ਸਮਝੌਤੇ ਵਿੱਚ ਮੁੜ ਅਮਰੀਕਾ ਨੂੰ ਸ਼ਾਮਲ ਕਰਨ ਦਾ ਵੀ ਵਾਅਦਾ ਕੀਤਾ ਹੈ।ਈਕੋਸਿੱਖ  ਇਸ ਮੁੱਦੇ 'ਤੇ ਲੰਬੇ ਸਮੇਂ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਆਉਣ ਵਾਲੇ ਪ੍ਰਸ਼ਾਸਨ ਨਾਲ ਕੰਮ ਕਰਨ ਲਈ ਵੀ ਤਿਆਰ ਹੈ। ਅਸੀਂ ਨਿਸ਼ਚਤ ਤੌਰ 'ਤੇ ਉਮੀਦ ਕਰਾਂਗੇ ਕਿ ਬਾਈਡੇਨ ਪ੍ਰਸ਼ਾਸਨ ਭਾਰਤ, ਚੀਨ, ਯੂਰਪੀਅਨ ਸਹਿਯੋਗੀ ਦੇਸ਼ਾਂ ਅਤੇ ਰੂਸ ਨਾਲ ਮਿਲ ਕੇ ਸਾਰੇ ਦੇਸ਼ਾਂ ਦੁਆਰਾ ਵਾਤਾਵਰਨ ਸੰਬੰਧੀ ਪੈਰਿਸ ਸਮਝੌਤੇ ਨੂੰ ਲਾਗੂ ਕਰਨ ਲਈ ਕੰਮ ਕਰਨਗੇ। ਨਿਊਜਰਸੀ ਤੋਂ ਈਕੋਸਿੱਖ ਬੋਰਡ ਦੇ ਮੈਂਬਰ, ਇੰਦਰਪ੍ਰੀਤ ਸਿੰਘ ਨੇ ਕਿਹਾ,“ਬਾਈਡੇਨ ਦੀ ਅਗਵਾਈ ਵਿੱਚ ਅਮਰੀਕਾ ਵੱਲੋਂ ਦੁਨਿਆਂ ਭਰ ਵਿਚ ਵਾਤਾਵਰਨ ਨੂੰ ਬਚਾਉਣ ਬਾਰੇ ਪਹਿਲ-ਕਦਮੀ ਦੀ ਸੰਸਾਰ ਇੰਤਜ਼ਾਰ ਵਿਚ ਹੈ।

PunjabKesari

ਹਿਊਸਟਨ (ਟੈਕਸਾਸ) ਤੋਂ ਈਕੋਸਿੱਖ ਦੀ ਡਾਇਰੈਕਟਰ ਰਸਨਾ ਕੌਰ ਲਾਂਬਾ ਨੇ ਵੀ ਕਿਹਾ,“ਮੌਸਮ ਵਿੱਚ ਤਬਦੀਲੀ ਲੋਕਾਂ ਦੇ ਜੀਵਨ ਦੇ ਹਰ ਪਹਿਲੂ ਨੂੰ ਪ੍ਰਭਾਵਤ ਕਰਦੀ ਹੈ, ਇਹ ਆਰਥਿਕਤਾ ਦੇ ਹਰ ਪਹਿਲੂ ਨੂੰ ਪ੍ਰਭਾਵਤ ਕਰਦੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸਾਡੇ ਬੱਚੇ ਇਸ ਸੰਕਟ ਤੋਂ ਸਭ ਤੋਂ ਵੱਧ ਪ੍ਰਭਾਵਤ ਹੋਣਗੇ। ਕਾਰਵਾਈ ਕਰਨ ਦਾ ਸਮਾਂ ਹੁਣ ਹੈ ਅਤੇ ਇਹ ਸਾਡੀ ਨੈਤਿਕ ਜ਼ਿੰਮੇਵਾਰੀ ਵੀ ਹੈ।'' ਈਕੋਸਿੱਖ ਦੀ ਸੱਕਤਰ ਸ੍ਰੀਮਤੀ ਮਨਪ੍ਰੀਤ ਸਿੰਘ ਨੇ ਕਿਹਾ,“ਈਕੋਸਿੱਖ ਦੇ ਚੈਪਟਰ ਨੇ ਭਾਰਤ, ਕੈਨੇਡਾ ਅਤੇ ਯੂਕੇ ਵਿੱਚ ਸਰਗਰਮੀ ਨਾਲ ਮੌਸਮ ਦੇ ਮਸਲਿਆਂ ਤੇ ਜੁੜੇ ਹੋਏ ਹਨ ਅਤੇ ਸਿੱਖ ਕੌਮ ਇਸ ਧਰਤੀ ਦੇ ਭਵਿੱਖ ਨੂੰ ਬਚਾਉਣ ਲਈ ਵਿਸ਼ਵਵਿਆਪੀ ਤੌਰ ਤੇ ਵਚਨਬੱਧ ਹੈ। ਅਸੀਂ ਅਮਰੀਕਾ ਵਿਚ ਬਾਈਡੇਨ ਪ੍ਰਸ਼ਾਸਨ ਲਈ ਆਪਣੇ ਸਹਿਯੋਗ ਅਤੇ ਸਹਾਇਤਾ ਦਾ ਪੂਰਾ ਭਰੋਸਾ ਦੇਣਾ ਚਾਹੁੰਦੇ ਹਾਂ।'' 

ਪੜ੍ਹੋ ਇਹ ਅਹਿਮ ਖਬਰ- ਰਾਹਤ ਦੀ ਖ਼ਬਰ, ਨਿਊ ਸਾਊਥ ਵੇਲਜ਼ 'ਚ ਅੱਜ ਵੀ ਕੋਈ ਕੋਰੋਨਾ ਮਾਮਲਾ ਨਹੀਂ

ਈਕੋਸਿੱਖ ਨੂੰ ੳਬਾਮਾ ਪ੍ਰਸ਼ਾਸਨ ਦੇ ਦੌਰਾਨ ਸਟੇਟ ਡਿਪਾਰਟਮੈਂਟ ਅਤੇ ਵ੍ਹਾਈਟ ਹਾਊਸ ਦੁਆਰਾ ਪੈਰਿਸ ਸਮਝੌਤੇ ਲਈ ਕਈ ਸਲਾਹ-ਮਸ਼ਵਰੇ ਲਈ ਵੀ ਬੁਲਾਇਆ ਗਿਆ ਸੀ। ਈਕੋਸਿੱਖ ਨੂੰ ਪੈਰਿਸ ਵਿਚ ਫਰਾਂਸ ਦੀ ਸਰਕਾਰ ਨੇ ਉਸ ਸਮੇਂ ਦੇ ਫ੍ਰੈਂਚ ਰਾਸ਼ਟਰਪਤੀ ਓਲਾਂਡ ਨੇ ਵੀ ਬੁਲਾਇਆ ਸੀ ਅਤੇ ਬਾਈਡੇਨ ਦੇ ਵਿਚਾਰ ਡੋਨਾਲਡ ਟਰੰਪ ਦੇ ਜਾਣ ਵਾਲੇ ਅਮਰੀਕੀ ਪ੍ਰਸ਼ਾਸਨ ਦੇ ਵਿਚਾਰਾਂ ਦੇ ਉਲਟ ਹਨ। ਕੈਰੀ ਨੇ ਟਵੀਟ ਕੀਤਾ,“ਅਮਰੀਕਾ ਵਿਚ ਜਲਦੀ ਹੀ ਇਕ ਸਰਕਾਰ ਆਵੇਗੀ ਜੋ ਜਲਵਾਯੂ ਦੇ ਸੰਕਟ ਦਾ ਇਲਾਜ ਕਰੇਗੀ ਕਿਉਂਕਿ ਇਹ ਰਾਸ਼ਟਰੀ ਸੁਰੱਖਿਆ ਲਈ ਜ਼ਰੂਰੀ ਖ਼ਤਰਾ ਹੈ।" ਮੈਨੂੰ ਰਾਸ਼ਟਰਪਤੀ ਚੁਣੇ ਹੋਏ, ਸਾਡੇ ਸਹਿਯੋਗੀ ਸੰਗਠਨਾਂ ਅਤੇ ਜਲਵਾਯੂ ਅੰਦੋਲਨ ਦੇ ਨੌਜਵਾਨ ਨੇਤਾਵਾਂ ਨੂੰ ਰਾਸ਼ਟਰਪਤੀ ਦੇ ਜਲਵਾਯੂ ਦੂਤ ਵਜੋਂ ਇਸ ਸੰਕਟ ਦਾ ਸਾਹਮਣਾ ਕਰਨ ਲਈ ਭਾਗੀਦਾਰ ਹੋਣ 'ਤੇ ਬਹੁਤ ਮਾਣ ਹੈ।


Vandana

Content Editor

Related News