ਜੰਕ ਫੂਡ ਖਾਣ ਨਾਲ ਯਾਦਦਾਸ਼ਤ ਹੋ ਸਕਦੀ ਹੈ ਕਮਜ਼ੋਰ

06/14/2019 1:00:20 AM

ਸਿਡਨੀ - ਖੋਜ ’ਚ ਇਹ ਦਾਅਵਾ ਕੀਤਾ ਗਿਆ ਹੈ ਕਿ ਜੰਕ ਫੂਡ ਖਾਣ ਨਾਲ ਯਾਦਦਾਸ਼ਤ ਕਮਜ਼ੋਰ ਹੋ ਸਕਦੀ ਹੈ। ਖੋਜ ਮੁਤਾਬਕ ਰੋਜ਼ਾਨਾ ਫਾਸਟ ਫੂਡ ਦੇ ਸੇਵਨ ਨਾਲ ਦਿਮਾਗ ਦੀ ਕਾਰਜ ਸਮਰੱਥਾ ’ਤੇ ਅਸਰ ਪੈ ਸਕਦਾ ਹੈ। ਆਸਟਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੇ ਪ੍ਰੋਫੈਸਰ ਨਿਕੋਲਸ ਚੇਰੂਬਿਨ ਦਾ ਕਹਿਣਾ ਹੈ ਕਿ ਅਧਿਐਨ ’ਚ ਇਸ ਦੇ ਠੋਸ ਸਬੂਤ ਮਿਲੇ ਹਨ ਕਿ ਫਾਸਟ ਫੂਡ ਖਾਣ ਵਾਲੇ ਅਤੇ ਕਸਰਤ ਨਾ ਕਰਨ ਵਾਲੇ ਲੋਕਾਂ ’ਚ ਟਾਈਪ-2 ਸ਼ੂਗਰ ਅਤੇ ਦਿਮਾਗ ਦੀ ਕਾਰਜ ਸਮਰੱਥਾ ’ਚ ਗਿਰਾਵਟ ਨਾਲ ਆਮ ਤੌਰ ’ਤੇ ਡਿਮੇਂਸ਼ੀਆ ਅਤੇ ਦਿਮਾਗ ਦੇ ਸੁੰਗੜਨ ਦਾ ਖਤਰਾ ਹੋ ਸਕਦਾ ਹੈ। ਟਾਈਪ-2 ਡਾਇਬਟੀਜ਼ ਅਤੇ ਦਿਮਾਗ ਦੀ ਕਾਰਜ ਸਮਰੱਥਾ ’ਚ ਗਿਰਾਵਟ ਦਰਮਿਆਨ ਸਬੰਧ ਪਹਿਲਾਂ ਤੋਂ ਹੀ ਸਥਾਪਿਤ ਹੋ ਚੁੱਕਾ ਹੈ ਪਰ ਸਾਡੇ ਅਧਿਐਨ ਤੋਂ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਦਿਮਾਗ ਦੀ ਕਾਰਜ ਸਮਰੱਥਾ ’ਚ ਗਿਰਾਵਟ ਅਤੇ ਉਸ ਜੀਵਨਸ਼ੈਲੀ ਦਰਮਿਆਨ ਸਪੱਸ਼ਟ ਜੋੜ ਹੈ, ਜਿਸ ਨਾਲ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ। ਅੱਧਖੜ ਅਵਸਥਾ ’ਚ ਪਹੁੰਚਣ ਤੋਂ ਬਾਅਦ ਇਸ ਤਰ੍ਹਾਂ ਦੇ ਖਾਣ-ਪੀਣ ਨਾਲ ਹੋਣ ਵਾਲੇ ਨੁਕਸਾਨ ਨੂੰ ਰੋਕਿਆ ਨਹੀਂ ਜਾ ਸਕਦਾ। ਇਸ ਲਈ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਬਚਪਨ ਤੋਂ ਹੀ ਪੌਸ਼ਟਿਕ ਖੁਰਾਕ ਦਾ ਸੇਵਨ ਕਰੋ।


Khushdeep Jassi

Content Editor

Related News