ਭਾਰ ਘਟਾਉਣ ਲਈ ਖਾਓ ਮਿੱਟੀ!

01/20/2019 8:09:29 AM

ਮੈਲਬੋਰਨ— ਅੱਜ ਦੇ ਸਮੇਂ 'ਚ ਲੋਕ ਭਾਰ ਨੂੰ ਘੱਟ ਕਰਨ ਲਈ ਪਤਾ ਨਹੀਂ ਕਿੰਨੇ ਉਪਾਅ ਕਰਦੇ ਹਨ। ਕੋਈ ਵਾਕਿੰਗ ਕਰਦਾ ਹੈ, ਤਾਂ ਕੋਈ ਕਸਰਤ ਕਰ ਕੇ ਜਿਮ 'ਚ ਪਸੀਨਾ ਵਹਾਉਂਦਾ ਹੈ। ਇਨ੍ਹਾਂ ਸਾਰਿਆਂ ਵਿਚਾਲੇ ਕਈ ਲੋਕ ਸਰਜਰੀ ਵੀ ਕਰਵਾਉਂਦੇ ਹਨ, ਪਰ ਇਕ ਹਾਲੀਆ ਸਟੱਡੀ ਬਾਰੇ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। 

ਸਟੱਡੀ 'ਚ ਦੱਸਿਆ ਗਿਆ ਹੈ ਕਿ ਡਿਨਰ ਨਾਲ ਇਕ ਖਾਸ ਤਰ੍ਹਾਂ ਦੀ ਮਿੱਟੀ ਖਾਣ ਨਾਲ ਮੋਟਾਪੇ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਮੀਡੀਆ ਰਿਪਰੋਟਾਂ ਮੁਤਾਬਕ ਮਿੱਟੀ ਖਾਣ ਨਾਲ ਸਰੀਰ 'ਚ ਜੰਮੀ ਚਰਬੀ ਬਾਹਰ ਨਿਕਲ ਜਾਂਦੀ ਹੈ। ਇਹ ਸਟੱਡੀ ਆਸਟਰੇਲੀਆ 'ਚ ਕੀਤੀ ਗਈ ਸੀ। ਖੋਜਕਾਰਾਂ ਨੇ ਇਹ ਸਟੱਡੀ ਚੂਹਿਆਂ ਉੱਪਰ ਕੀਤੀ ਸੀ। ਉਨ੍ਹਾਂ ਨੇ ਪਾਇਆ ਕਿ ਇਕ ਖਾਸ ਤਰ੍ਹਾਂ ਦੀ ਮਿੱਟੀ ਖਾਣ ਵਾਲੇ ਚੂਹਿਆਂ ਦਾ ਭਾਰ ਦਵਾਈ ਖਾਣ ਵਾਲੇ ਚੂਹਿਆਂ ਤੋਂ ਘੱਟ ਰਿਹਾ।

ਇਤਿਹਾਸ ਦੀ ਗੱਲ ਕਰੀਏ ਤਾਂ ਜਦੋਂ ਲੋਕਾਂ ਦਾ ਪੇਟ ਖਰਾਬ ਹੋ ਜਾਂਦਾ ਹੈ ਤਾਂ ਉਹ ਮਿੱਟੀ ਖਾਂਦੇ ਹੁੰਦੇ ਸਨ, ਪਰ ਦੱਖਣ ਆਸਟਰੇਲੀਆ ਦੇ ਖੋਜਕਾਰਾਂ ਨੇ ਪਾਇਆ ਕਿ ਵੱਖਰੀ-ਵੱਖਰੀ ਤਰ੍ਹਾਂ ਦੀ ਮਿੱਟੀ ਖਰਾਬ ਪੇਟ ਨੂੰ ਠੀਕ ਕਰਨ ਤੋਂ ਇਲਾਵਾ ਭਾਰ ਘੱਟ ਕਰਨ 'ਚ ਵੀ ਬਹੁਤ ਅਸਰਦਾਰ ਸਾਬਿਤ ਹੋ ਸਕਦੀ ਹੈ। ਖੋਜਕਾਰਾਂ ਨੇ ਦੱਸਿਆ ਕਿ ਮਿੱਟੀ ਦੇ ਪਾਰਟੀਕਲਸ ਫੈਟ ਨੂੰ ਐਬਸੋਰਬ ਕਰ ਲੈਂਦੇ ਹਨ, ਜਿਸ ਨਾਲ ਭਾਰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ।


Baljit Singh

Content Editor

Related News