ਪੂਰਬੀ ਅਫ਼ਗਾਨਿਸਤਾਨ ’ਚ ਦੋ ਜ਼ਬਰਦਸਤ ਧਮਾਕੇ, 3 ਲੋਕਾਂ ਦੀ ਮੌਤ ਤੇ ਕਈ ਜ਼ਖ਼ਮੀ

Sunday, Nov 07, 2021 - 04:30 PM (IST)

ਪੂਰਬੀ ਅਫ਼ਗਾਨਿਸਤਾਨ ’ਚ ਦੋ ਜ਼ਬਰਦਸਤ ਧਮਾਕੇ, 3 ਲੋਕਾਂ ਦੀ ਮੌਤ ਤੇ ਕਈ ਜ਼ਖ਼ਮੀ

ਕਾਬੁਲ (ਯੂ. ਐੱਨ. ਆਈ./ਸਪੂਤਨਿਕ)-ਪੂਰਬੀ ਅਫ਼ਗਾਨਿਸਤਾਨ ਦੇ ਨੰਗਰਹਾਰ ਸੂਬੇ ਦੀ ਰਾਜਧਾਨੀ ਜਲਾਲਾਬਾਦ ’ਚ ਐਤਵਾਰ ਨੂੰ ਦੋ ਜ਼ਬਰਦਸਤ ਧਮਾਕਿਆਂ ’ਚ ਘੱਟ ਤੋਂ ਘੱਟ ਤਿੰਨ ਲੋਕ ਮਾਰੇ ਗਏ ਤੇ ਕਈ ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਮੈਡੀਕਲ ਸੂਤਰਾਂ ਨੇ ਸਪੂਤਨਿਕ ਨੂੰ ਦਿੱਤੀ।

ਇਹ ਵੀ ਪੜ੍ਹੋ : ਅਮਰੀਕਾ ’ਚ ਮਿਊਜ਼ਿਕ ਫੈਸਟੀਵਲ ਦੌਰਾਨ ਵਾਪਰਿਆ ਵੱਡਾ ਹਾਦਸਾ, 8 ਲੋਕਾਂ ਦੀ ਮੌਤ ਤੇ ਕਈ ਜ਼ਖ਼ਮੀ

ਇਕ ਅੱਖੀਂ ਦੇਖਣ ਵਾਲੇ ਅਨੁਸਾਰ ਦੋ ਧਮਾਕਿਆਂ ਤੋਂ ਬਾਅਦ ਗੋਲੀਬਾਰੀ ਹੋਈ। ਇਕ ਸੂਤਰ ਨੇ ਸਪੂਤਨਿਕ ਨੂੰ ਦੱਸਿਆ ਕਿ ‘ਧਮਾਕਿਆਂ ਤੋਂ ਬਾਅਦ ਤਿੰਨ ਲਾਸ਼ਾਂ ਨੂੰ ਹਸਪਤਾਲ ਲਿਜਾਇਆ ਗਿਆ।’ਤਾਲਿਬਾਨ ਨੇ ਅਜੇ ਤਕ ਇਸ ਘਟਨਾ ’ਤੇ ਅਧਿਕਾਰਤ ਤੌਰ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
 


author

Manoj

Content Editor

Related News