ਪੂਰਬੀ ਅਟਲਾਂਟਿਕ ਮਹਾਸਾਗਰ ''ਚ ''ਇਰਮਾ'' ਤੂਫਾਨ ਦਾ ਖਤਰਾ

09/01/2017 9:28:37 AM

ਵਾਸ਼ਿੰਗਟਨ(ਰਾਇਟਰ) —ਅਟਲਾਂਟਿਕ ਮਹਾਸਾਗਰ ਦੇ ਪੂਰਬੀ ਇਲਾਕੇ 'ਚ ਤੂਫਾਨ 'ਇਰਮਾ' ਲਗਾਤਾਰ ਮਜ਼ਬੂਤ ਹੁੰਦਾ ਜਾ ਰਿਹਾ ਹੈ ਅਤੇ ਇਸ ਦੇ ਸ਼ੁੱਕਰਵਾਰ ਤਕ ਸਮੁੰਦਰੀ ਤੂਫਾਨ ਦਾ ਰੂਪ ਧਾਰ ਲੈਣ ਦਾ ਖਦਸ਼ਾ ਹੈ। 
ਅਮਰੀਕੀ ਰਾਸ਼ਟਰੀ ਸਮੁੰਦਰੀ ਤੂਫਾਨ ਕੇਂਦਰ ਨੇ ਤੂਫਾਨ ਦੇ ਮੱਦੇਨਜ਼ਰ ਇਕ ਤਾਜ਼ੀ ਸਿਫਾਰਿਸ਼ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ ਹੈ। ਜਾਣਕਾਰੀ ਅਨੁਸਾਰ ਤੂਫਾਨ ਵਰਡੇ ਟਾਪੂ ਤੋਂ 770 ਕਿਲੋਮੀਟਰ ਪੱਛਮ ਵਲ ਅਤੇ 95 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਅੱਗੇ ਵਧ ਰਿਹਾ ਹੈ।


Related News