ਪੇਰੂ ''ਚ ਲੱਗੇ ਭੂਚਾਲ ਦੇ ਝਟਕੇ
Monday, Nov 11, 2019 - 01:28 AM (IST)

ਨਿਊਯਾਰਕ (ਸ਼ਿਨਹੁਆ)- ਪੇਰੂ ਦੇ ਪਿਕੋਤਾ ਵਿਚ ਐਤਵਾਰ ਨੂੰ 5.3 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕੇ ਸਥਾਨਕ ਸਮੇਂ ਅਨੁਸਾਰ 1614 ਵਜੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨੀ ਸਰਵੇਖਣ ਨੇ ਇਸ ਦੀ ਜਾਣਕਾਰੀ ਦਿੱਤੀ। ਭੂਚਾਲ ਦਾ ਕੇਂਦਰ 112.27 ਕਿਮੀ ਡੂੰਘਾਈ 7.2852 ਡਿਗਰੀ ਦੱਖਣੀ ਵਿਥਕਾਰ ਅਤੇ 75.8188 ਡਿਗਰੀ ਪੱਛਮੀ ਦੇਸ਼ਾਂਤਰ 'ਤੇ ਤੈਅ ਕੀਤਾ ਗਿਆ ਹੈ। ਫਿਲਹਾਲ ਇਸ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਆਈ ਹੈ। ਉਂਝ ਭੂਚਾਲ ਦੇ ਝਟਕਿਆਂ ਕਾਰਨ ਸਹਿਮੇ ਲੋਕ ਆਪਣੇ ਘਰੋਂ ਵਿਚੋਂ ਬਾਹਰ ਸੁਰੱਖਿਅਤ ਥਾਵਾਂ ਵੱਲ ਆ ਗਏ।