ਨਿਊਜ਼ੀਲੈਂਡ 'ਚ ਭੂਚਾਲ ਦੇ ਤੇਜ਼ ਝਟਕੇ, 6.2 ਮਾਪੀ ਗਈ ਤੀਬਰਤਾ
Wednesday, May 31, 2023 - 11:43 AM (IST)
ਆਕਲੈਂਡ (ਵਾਰਤਾ): ਨਿਊਜ਼ੀਲੈਂਡ ਦੇ ਆਕਲੈਂਡ ਦੇ ਸਨੇਰਸ ਟਾਪੂ 'ਚ ਬੁੱਧਵਾਰ ਤੜਕੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.2 ਮਾਪੀ ਗਈ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਇਹ ਜਾਣਕਾਰੀ ਦਿੱਤੀ। ਸਥਾਨਕ ਸਮੇਂ ਮੁਤਾਬਕ ਸਵੇਰੇ 7:11 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਦਿ ਸਨੇਰੇਸ ਟਾਪੂ, ਜੋ ਬੋਲਚਾਲ ਵਿੱਚ ਦਿ ਸਨੇਰਸ ਵਜੋਂ ਜਾਣਿਆ ਜਾਂਦਾ ਹੈ, ਨਿਉਜ਼ੀਲੈਂਡ ਦੇ ਦੱਖਣੀ ਟਾਪੂ ਤੋਂ ਲਗਭਗ 200 ਕਿਲੋਮੀਟਰ ਦੱਖਣ ਵਿੱਚ ਅਤੇ ਸਟੀਵਰਟ ਟਾਪੂ ਦੇ ਦੱਖਣ-ਦੱਖਣ-ਪੱਛਮ ਵਿੱਚ ਸਥਿਤ ਖਾਲੀ ਟਾਪੂਆਂ ਦਾ ਇੱਕ ਸਮੂਹ ਹੈ। ਭੂਚਾਲ ਦਾ ਕੇਂਦਰ ਸਤ੍ਹਾ ਤੋਂ 10.0 ਕਿਲੋਮੀਟਰ ਦੀ ਡੂੰਘਾਈ 'ਤੇ ਅਤੇ 49.5951 ਡਿਗਰੀ ਦੱਖਣੀ ਅਕਸ਼ਾਂਸ਼ ਅਤੇ 163.9168 ਡਿਗਰੀ ਪੂਰਬੀ ਦੇਸ਼ਾਂਤਰ 'ਤੇ ਸਥਿਤ ਸੀ। ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।
ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ 'ਚ ਦੇਸ਼ ਵਿਰੋਧੀ ਗਤੀਵਿਧੀਆਂ ਦੇ ਮੱਦੇਨਜ਼ਰ 106 ਸੋਸ਼ਲ ਮੀਡੀਆ ਅਕਾਊਂਟ ਬਲਾਕ
ਗੁਆਟੇਮਾਲਾ ਵਿੱਚ 18 ਮਈ ਨੂੰ ਭੂਚਾਲ ਦੇ ਝਟਕੇ
ਇਸ ਤੋਂ ਪਹਿਲਾਂ 18 ਮਈ ਨੂੰ ਮੱਧ ਅਮਰੀਕਾ 'ਚ ਸਥਿਤ ਦੇਸ਼ ਗੁਆਟੇਮਾਲਾ 'ਚ ਦੇਰ ਰਾਤ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ। ਰਿਕਟਰ ਪੈਮਾਨੇ 'ਤੇ ਇਨ੍ਹਾਂ ਝਟਕਿਆਂ ਦੀ ਤੀਬਰਤਾ 6.4 ਸੀ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਮੁਤਾਬਕ ਭੂਚਾਲ ਦਾ ਕੇਂਦਰ ਕੈਨਿਲਾ ਦੇ ਨੇੜੇ ਅਤੇ ਜ਼ਮੀਨ ਤੋਂ 158 ਮੀਲ (255 ਕਿਲੋਮੀਟਰ) ਡੂੰਘਾਈ 'ਤੇ ਸੀ। ਦੱਸ ਦੇਈਏ ਕਿ ਕੈਨਿਲਾ ਰਾਜਧਾਨੀ ਗੁਆਟੇਮਾਲਾ ਸਿਟੀ ਤੋਂ ਲਗਭਗ 120 ਮੀਲ (193 ਕਿਲੋਮੀਟਰ) ਉੱਤਰ ਵਿੱਚ ਹੈ। ਹਾਲਾਂਕਿ ਰਾਜਧਾਨੀ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।