ਟੋਂਗਾ ਅਤੇ ਰੂਸ ’ਚ ਆਏ ਭੂਚਾਲ ਦੇ ਝਟਕੇ, ਜਾਨੀ-ਮਾਲੀ ਨੁਕਸਾਨ ਤੋਂ ਹੋਇਆ ਬਚਾਅ
Monday, Dec 09, 2024 - 08:43 AM (IST)
ਨਵੀਂ ਦਿੱਲੀ (ਯੂ. ਐੱਨ. ਆਈ) : ਟੋਂਗਾ ’ਚ 24 ਘੰਟਿਆਂ ਦੌਰਾਨ ਸੋਮਵਾਰ ਤੜਕੇ ਭੂਚਾਲ ਦਾ ਦੂਜਾ ਝਟਕਾ ਲੱਗਾ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.4 ਦਰਜ ਕੀਤੀ ਗਈ। ਭੂਚਾਲ ਟੋਂਗਾ ਤੋਂ 169 ਕਿਲੋਮੀਟਰ ਦੂਰ ਨੂਕੁ ਅਲੋਫਾ ਦੇ ਟਾਪੂ ’ਤੇ ਆਇਆ।
ਉੱਧਰ, ਰੂਸ ਦੇ ਯੂਜ਼ਨੋ-ਸਾਖਾਲਿੰਸਕ ਟਾਪੂ ’ਚ ਵੀ 6.0 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ, ਇਸ ਭੂਚਾਲ ਦੌਰਾਨ ਕਿਸੇ ਜਾਨੀ-ਮਾਲੀ ਨੁਕਸਾਨ ਦੀ ਕੋਈ ਸੂਚਨਾ ਪ੍ਰਾਪਤ ਨਹੀਂ ਹੋਈ ਹੈ। ਅਧਿਕਾਰੀਆਂ ਵੱਲੋਂ ਪੂਰੀ ਸਥਿਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8