ਪੋਲੈਂਡ ''ਚ ਲੱਗੇ ਭੂਚਾਲ ਦੇ ਝਟਕੇ, 1 ਦੀ ਮੌਤ 16 ਜ਼ਖਮੀ

Friday, Oct 04, 2019 - 02:08 AM (IST)

ਪੋਲੈਂਡ ''ਚ ਲੱਗੇ ਭੂਚਾਲ ਦੇ ਝਟਕੇ, 1 ਦੀ ਮੌਤ 16 ਜ਼ਖਮੀ

ਵਾਰਸਾ - ਦੱਖਣ-ਪੱਛਮੀ ਪੋਲੈਂਡ 'ਚ ਰੂਡਾ ਸਲਾਸਕਾ ਦੀ ਬਾਇਐਲਜੋਵਿਸ ਖਦਾਨ 'ਚ ਭੂਚਾਲ ਕਾਰਨ ਵੀਰਵਾਰ ਨੂੰ ਇਕ ਮਾਈਨਰ ਦੀ ਮੌਤ ਹੋ ਗਈ, ਜਦਕਿ 16 ਹੋਰ ਜ਼ਖਮੀ ਹੋ ਗਏ। ਭੂਚਾਲ ਦੇ ਝਟਕੇ ਅੱਜ ਦੁਪਹਿਰ ਮਹਿਸੂਸ ਕੀਤੇ ਗਏ ਅਤੇ ਇਸ ਦੀ ਤੀਬਰਤਾ ਰੀਐਕਟਰ ਸਕੇਲ 'ਚ 2.6 ਦਰਜ ਕੀਤੀ ਗਈ। ਭੂਚਾਲ ਦੌਰਾਨ 17 ਕਾਮੇ ਖਦਾਨ 'ਚ ਸਨ। ਮ੍ਰਿਤਕ ਦੀ ਉਮਰ 39 ਸਾਲ ਸੀ ਅਤੇ ਉਹ ਇਲੈਕਟ੍ਰਸ਼ੀਅਨ ਦਾ ਕੰਮ ਕਰਦਾ ਸੀ। ਜ਼ਖਮੀਆਂ ਨੂੰ ਇਲਾਜ ਲਈ ਹੈਲੀਕਾਪਟਰ ਰਾਹੀਂ ਕਟੋਵਾਇਜ਼ ਅਤੇ ਕ੍ਰਕੋਵ ਦੇ ਹਸਪਤਾਲ 'ਚ ਲਿਜਾਇਆ ਗਿਆ ਹੈ। ਖਦਾਨ ਪ੍ਰਬੰਧਨ ਮੁਤਾਬਕ ਜ਼ਖਮੀਆਂ ਦੀ ਹਾਲਤ ਸਥਿਤ ਹੈ। ਜ਼ਖਮੀਆਂ 'ਚੋਂ 9 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਜਦਕਿ 7 ਲੋਕਾਂ ਨੂੰ ਜ਼ਿਆਦਾ ਗੰਭੀਰ ਸੱਟਾਂ ਲੱਗੀਆਂ ਹਨ।


author

Khushdeep Jassi

Content Editor

Related News