ਪਾਪੁਆ ਨਿਊ ਗਿਨੀ ''ਚ ਲੱਗੇ ਭੂਚਾਲ ਦੇ ਝਟਕੇ, ਜਾਨੀ-ਮਾਲੀ ਨੁਕਸਾਨ ਤੋਂ ਰਿਹਾ ਬਚਾਅ

08/27/2017 11:03:40 AM

ਸਿਡਨੀ— ਇੰਡੋਨੇਸ਼ੀਆ ਦੇ ਨੇੜੇ ਪ੍ਰਸ਼ਾਂਤ ਮਹਾਸਾਗਰ ਖੇਤਰ ਵਿਚ ਸਥਿਤ ਪਾਪੁਆ ਨਿਊ ਗਿਨੀ ਵਿਚ ਐਤਵਾਰ ਨੂੰ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ। ਹਵਾਈ ਸਥਿਤ ਪ੍ਰਸ਼ਾਂਤ ਸੁਨਾਮੀ ਚਿਤਾਵਨੀ ਕੇਂਦਰ ਨੇ ਅੱਜ ਇਹ ਜਾਣਕਾਰੀ ਦਿੱਤੀ। 
ਕੇਂਦਰ ਮੁਤਾਬਕ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.6 ਮਾਪੀ ਗਈ ਅਤੇ ਇਸ ਦਾ ਕੇਂਦਰ ਸਤ੍ਹਾ ਤੋਂ 10 ਕਿਲੋਮੀਟਰ ਹੇਠਾਂ ਸੀ, ਜੋ ਪਾਪੁਆ ਨਿਊ ਗਿਨੀ ਦੇ ਮਾਨੁਸ ਟਾਪੂ ਦੇ ਨੇੜੇ ਹੈ। ਭੂਚਾਲ ਨਾਲ ਹੋਏ ਜਾਨੀ-ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਅਤੇ ਨਾ ਹੀ ਸੁਨਾਮੀ ਆਉਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।


Related News