ਅਲ ਸਲਵਾਡੋਰ ''ਚ ਲੱਗੇ ਭੂਚਾਲ ਦੇ ਝਟਕੇ, ਕੋਈ ਨੁਕਸਾਨ ਨਹੀਂ

04/03/2018 8:55:10 AM

ਸਾਨ ਸਲਵਾਡੋਰ—ਮੱਧ ਅਮਰੀਕੀ ਦੇਸ਼ ਅਲ ਸਲਵਾਡੋਰ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.9 ਮਾਪੀ ਗਈ ਹੈ। ਨਾਗਰਿਕ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਸੋਮਵਾਰ ਸ਼ਾਮ ਨੂੰ ਆਏ ਭੂਚਾਲ ਨਾਲ ਫਿਲਹਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇੱਥੇ ਸੁਨਾਮੀ ਆਉਣ ਦਾ ਵੀ ਕੋਈ ਖਦਸ਼ਾ ਨਹੀਂ ਹੈ। ਸਾਂਟੇ ਟੇਕਲਾ 'ਚ ਰਹਿਣ ਵਾਲੀ ਇਕ ਔਰਤ ਰੀਨਾ ਸੰਤੋਸ਼ ਨੇ ਕਿਹਾ ਕਿ ਉਹ ਕਾਫੀ ਡਰੀ ਹੋਈ ਸੀ ਕਿਉਂਕਿ ਭੂਚਾਲ ਕਾਰਨ ਬਹੁਤ ਤੇਜ਼ ਝਟਕੇ ਮਹਿਸੂਸ ਹੋ ਰਹੇ ਸਨ। ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਉਹ ਇੰਨੇ ਡਰ ਗਏ ਕਿ ਘਰਾਂ 'ਚ ਵੀ ਨਹੀਂ ਜਾਣਾ ਚਾਹੁੰਦੇ ਸਨ। ਬਹੁਤ ਸਾਰੇ ਲੋਕ ਤਾਂ ਗਲੀਆਂ 'ਚ ਖੜ੍ਹੇ ਰਹੇ। ਡਾਇਰੈਕਟਰ ਆਫ ਸਿਵਲ ਪ੍ਰੋਟੈਕਸ਼ਨ ਏਜੰਸੀ ਦਾ ਕਹਿਣਾ ਹੈ ਕਿ ਸਥਾਨਕ ਸਮੇਂ ਮੁਤਾਬਕ ਸੋਮਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਪਰ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ ਹੈ।


Related News