ਚੀਨ ਵਿਚ ਲੱਗੇ ਜ਼ਬਰਦਸਤ ਭੂਚਾਲ ਦੇ ਝਟਕੇ

Tuesday, May 19, 2020 - 02:16 AM (IST)

ਚੀਨ ਵਿਚ ਲੱਗੇ ਜ਼ਬਰਦਸਤ ਭੂਚਾਲ ਦੇ ਝਟਕੇ

ਬੀਜਿੰਗ, (ਸ਼ਿਨਹੁਆ)- ਚੀਨ ਦੇ ਦੱਖਣ ਪੱਛਮੀ ਯੂਨਾਨ ਸੂਬੇ ਦੇ ਕਿਓਜਿਆ ਕਾਉਂਟੀ ਵਿਚ ਸੋਮਵਾਰ ਨੂੰ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ ਪੰਜ ਮਾਪੀ ਗਈ। ਚੀਨ ਦੇ ਭੂਚਾਲ ਨੈਟਵਰਕ ਕੇਂਦਰ ਨੇ ਇਹ ਜਾਣਕਾਰੀ ਦਿੱਤੀ। ਕੇਂਦਰ ਨੇ ਇਕ ਬਿਆਨ ਵਿਚ ਕਿਹਾ ਕਿ ਭੂਚਾਲ ਦਾ ਕੇਂਦਰ 27.18 ਡਿਗਰੀ ਉੱਤਰੀ ਲੈਟੀਟਿਊਡ ਅਤੇ 103.16 ਡਿਗਰੀ ਪੂਰਬੀ ਦੇਸ਼ਾਂ 'ਤੇ ਜ਼ਮੀਨ ਦੀ ਸਤ੍ਹਾ ਤੋਂ 8 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਭੂਚਾਲ ਦੇ ਝਟਕੇ ਸਥਾਨਕ ਸਮੇਂ ਅਨੁਸਾਰ 9:47 ਵਜੇ ਮਹਿਸੂਸ ਕੀਤੇ ਗਏ। ਭੂਚਾਲ ਤੋਂ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ। 


author

Sunny Mehra

Content Editor

Related News