ਤੁਰਕੀ ''ਚ 6.2 ਦੀ ਤੀਬਰਤਾ ਦਾ ਭੂਚਾਲ, ਦਹਿਸ਼ਤ ''ਚ ਲੋਕ

Wednesday, Apr 23, 2025 - 05:18 PM (IST)

ਤੁਰਕੀ ''ਚ 6.2 ਦੀ ਤੀਬਰਤਾ ਦਾ ਭੂਚਾਲ, ਦਹਿਸ਼ਤ ''ਚ ਲੋਕ

ਇਸਤਾਂਬੁਲ (ਏਪੀ)- ਤੁਰਕੀ ਇੱਕ ਵਾਰ ਫਿਰ ਭਿਆਨਕ ਭੂਚਾਲ ਆਇਆ ਹੈ। ਦੇਸ਼ ਦੀ ਆਫ਼ਤ ਏਜੰਸੀ ਨੇ ਕੁਝ ਮਿੰਟਾਂ ਦੇ ਅੰਦਰ-ਅੰਦਰ ਕਈ ਭੂਚਾਲ ਦੇ ਝਟਕੇ ਆਉਣ ਦੀ ਰਿਪੋਰਟ ਕੀਤੀ ਹੈ। ਇਹ ਸਾਰੇ ਝਟਕੇ ਮਾਰਮਾਰਾ ਸਾਗਰ ਦੇ ਤੱਟ ਅਤੇ ਇਸਤਾਂਬੁਲ ਦੇ ਨੇੜੇ ਆਏ। ਤੁਰਕੀ ਦੀ ਐਮਰਜੈਂਸੀ ਪ੍ਰਬੰਧਨ ਏਜੰਸੀ ਨੇ ਬੁੱਧਵਾਰ ਨੂੰ ਕਿਹਾ ਕਿ ਇਸਤਾਂਬੁਲ ਵਿੱਚ 6.2 ਤੀਬਰਤਾ ਦਾ ਭੂਚਾਲ ਮਹਿਸੂਸ ਕੀਤਾ ਗਿਆ। ਹਾਲਾਂਕਿ ਕਿਸੇ ਵੀ ਨੁਕਸਾਨ ਜਾਂ ਜਾਨੀ ਨੁਕਸਾਨ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਹੈ। ਯੂਨਾਈਟਿਡ ਸਟੇਟਸ ਜੀਓਲੌਜੀਕਲ ਸਰਵੇ ਅਨੁਸਾਰ ਭੂਚਾਲ ਦੀ ਤੀਬਰਤਾ 6.2 ਸੀ ਅਤੇ ਇਸਦੀ ਡੂੰਘਾਈ 10 ਕਿਲੋਮੀਟਰ ਸੀ। ਏਜੰਸੀ ਨੇ ਕਿਹਾ ਕਿ ਭੂਚਾਲ ਦਾ ਕੇਂਦਰ ਇਸਤਾਂਬੁਲ ਤੋਂ ਲਗਭਗ 40 ਕਿਲੋਮੀਟਰ ਦੱਖਣ-ਪੱਛਮ ਵਿੱਚ ਮਾਰਮਾਰਾ ਸਾਗਰ ਵਿੱਚ ਸੀ। 

ਰਿਪੋਰਟਾਂ ਅਨੁਸਾਰ ਭੂਚਾਲ ਦੇ ਝਟਕੇ ਕਈ ਨੇੜਲੇ ਇਲਾਕਿਆਂ ਵਿੱਚ ਮਹਿਸੂਸ ਕੀਤੇ ਗਏ। ਤੁਰਕੀ ਦੀ ਆਫ਼ਤ ਏਜੰਸੀ ਨੇ ਲਗਾਤਾਰ ਤਿੰਨ ਹੋਰ ਭੂਚਾਲਾਂ ਦੀ ਰਿਪੋਰਟ ਕੀਤੀ ਹੈ। ਇਹ ਸਾਰੇ ਭੂਚਾਲ ਦੇ ਝਟਕੇ ਇਸਤਾਂਬੁਲ ਦੇ ਬੁਯੁਕਸੇਕਮੇਸ ਜ਼ਿਲ੍ਹੇ ਵਿੱਚ ਆਏ। ਉਨ੍ਹਾਂ ਦੀ ਵੈੱਬਸਾਈਟ ਵੀ ਕਰੈਸ਼ ਹੋ ਗਈ ਹੈ। ਇਸਤਾਂਬੁਲ ਵਿੱਚ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ ਹਨ। ਅਜੇ ਤੱਕ ਕਿਸੇ ਜਾਨੀ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸਤਾਂਬੁਲ ਵਿੱਚ ਇੰਨੇ ਤੇਜ਼ ਭੂਚਾਲ ਦੇ ਝਟਕੇ ਕਦੇ ਮਹਿਸੂਸ ਨਹੀਂ ਕੀਤੇ ਗਏ। ਲੋਕਾਂ ਦਾ ਕਹਿਣਾ ਹੈ ਕਿ ਇਮਾਰਤ ਹਿੱਲ ਰਹੀ ਸੀ। ਬੀ.ਬੀਸੀ ਅਨੁਸਾਰ ਇੱਕ ਆਦਮੀ ਨੇ ਕਿਹਾ, "ਮੈਂ ਕੁਝ ਸਕਿੰਟਾਂ ਲਈ ਅੰਦਰ ਲੁਕਿਆ ਰਿਹਾ ਅਤੇ ਫਿਰ ਜਦੋਂ ਭੂਚਾਲ ਜਾਰੀ ਰਿਹਾ ਤਾਂ ਇਮਾਰਤ ਤੋਂ ਬਾਹਰ ਭੱਜ ਗਿਆ।"

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ ਨੇ ਪਹਿਲਗਾਮ ਅੱਤਵਾਦੀ ਹਮਲੇ 'ਚ ਸੈਲਾਨੀਆਂ ਦੀ ਮੌਤ 'ਤੇ ਪ੍ਰਗਟਾਇਆ ਸੋਗ 

ਤੁਰਕੀ ਦੇ ਆਫ਼ਤ ਅਤੇ ਐਮਰਜੈਂਸੀ ਪ੍ਰਬੰਧਨ ਪ੍ਰੈਜ਼ੀਡੈਂਸੀ ਅਨੁਸਾਰ ਪਹਿਲਾ ਭੂਚਾਲ ਸਥਾਨਕ ਸਮੇਂ ਅਨੁਸਾਰ ਦੁਪਹਿਰ 12:15 ਵਜੇ 3.9 ਤੀਬਰਤਾ ਨਾਲ ਦਰਜ ਕੀਤਾ ਗਿਆ। ਜਦੋਂ ਕਿ ਦੂਜਾ ਭੂਚਾਲ 6.2 ਤੀਬਰਤਾ ਦਾ ਸੀ। ਤੀਜਾ ਭੂਚਾਲ ਜਿਸਦੀ ਤੀਬਰਤਾ 4.4 ਸੀ, ਇਸਤਾਂਬੁਲ ਦੇ ਬੁਯੁਕਸੇਕਮੇਸ ਜ਼ਿਲ੍ਹੇ ਵਿੱਚ ਸਥਾਨਕ ਸਮੇਂ ਅਨੁਸਾਰ 12:51 ਵਜੇ ਦਰਜ ਕੀਤਾ ਗਿਆ। ਤੁਰਕੀ ਦੀ ਨਿਊਜ਼ ਏਜੰਸੀ ਅਨਾਦੋਲੂ ਅਨੁਸਾਰ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਕਿਹਾ, "ਮੈਂ ਆਪਣੇ ਨਾਗਰਿਕਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।" ਅਸੀਂ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ। ਤੁਰਕੀ ਵਿੱਚ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ। 6 ਫਰਵਰੀ, 2023 ਨੂੰ ਤੁਰਕੀ ਵਿੱਚ 7.8 ਤੀਬਰਤਾ ਦਾ ਭੂਚਾਲ ਆਇਆ, ਜਿਸ ਤੋਂ ਕੁਝ ਘੰਟਿਆਂ ਬਾਅਦ ਦੂਜਾ ਵਧੇਰੇ ਸ਼ਕਤੀਸ਼ਾਲੀ ਭੂਚਾਲ ਆਇਆ ਜਿਸਨੇ ਤੁਰਕੀ ਵਿੱਚ ਸੈਂਕੜੇ ਇਮਾਰਤਾਂ ਨੂੰ ਤਬਾਹ ਕਰ ਦਿੱਤਾ। ਭੂਚਾਲ ਵਿੱਚ 53,000 ਤੋਂ ਵੱਧ ਲੋਕ ਮਾਰੇ ਗਏ ਸਨ। ਗੁਆਂਢੀ ਸੀਰੀਆ ਵਿੱਚ 6,000 ਤੋਂ ਵੱਧ ਲੋਕ ਮਾਰੇ ਗਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News