ਅਫਗਾਨਿਸਤਾਨ ’ਚ 13 ਸਾਲ ਦੇ ਬੱਚੇ ਕੋਲੋਂ ਦਿਵਾਈ ਗਈ ਮੌਤ ਦੀ ਸਜ਼ਾ, 80,000 ਲੋਕ ਦੇਖਣ ਲਈ ਹੋਏ ਇਕੱਠੇ
Thursday, Dec 04, 2025 - 12:36 AM (IST)
ਕਾਬੁਲ- ਅਫਗਾਨਿਸਤਾਨ ਦੇ ਖੋਸਤ ਸੂਬੇ ’ਚ ਮੰਗਲਵਾਰ ਨੂੰ ਇਕ ਸਟੇਡੀਅਮ ’ਚ 80,000 ਲੋਕਾਂ ਦੇ ਸਾਹਮਣੇ ਇਕ ਅਪਰਾਧੀ ਨੂੰ ਗੋਲੀ ਮਾਰ ਦਿੱਤੀ ਗਈ। ਅਮੂ ਨਿਊਜ਼ ਦੇ ਅਨੁਸਾਰ ਗੋਲੀ ਚਲਾਉਣ ਦਾ ਕੰਮ ਇਕ 13 ਸਾਲਾ ਲੜਕੇ ਨੇ ਕੀਤਾ।
ਜਿਸ ਵਿਅਕਤੀ ਨੂੰ 13 ਸਾਲ ਦੇ ਲੜਕੇ ਨੇ ਮਾਰਿਆ, ਉਸ ’ਤੇ ਦੋਸ਼ ਸੀ ਕਿ ਉਸ ਨੇ ਬੱਚੇ ਦੇ ਪਰਿਵਾਰ ਦੇ 13 ਮੈਂਬਰਾਂ ਦਾ ਕਤਲ ਕੀਤਾ ਸੀ, ਜਿਨ੍ਹਾਂ ’ਚ ਕਈ ਬੱਚੇ ਅਤੇ ਔਰਤਾਂ ਵੀ ਸ਼ਾਮਲ ਸਨ। ਤਾਲਿਬਾਨ ਅਧਿਕਾਰੀਆਂ ਨੇ ਉਸ 13 ਸਾਲ ਦੇ ਬੱਚੇ ਤੋਂ ਪੁੱਛਿਆ ਕਿ ਕੀ ਉਹ ਦੋਸ਼ੀ ਨੂੰ ਮੁਆਫ਼ ਕਰਨਾ ਚਾਹੁੰਦਾ ਹੈ। ਬੱਚੇ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਅਧਿਕਾਰੀ ਨੇ ਬੱਚੇ ਨੂੰ ਬੰਦੂਕ ਫੜਾ ਕੇ ਸਾਹਮਣੇ ਖੜ੍ਹੇ ਵਿਅਕਤੀ ਨੂੰ ਗੋਲੀ ਮਾਰਨ ਲਈ ਕਿਹਾ। ਕਤਲ ਦੌਰਾਨ ਸਟੇਡੀਅਮ ’ਚ ਸੁਪਰੀਮ ਕੋਰਟ ਦੇ ਚੀਫ ਜਸਟਿਸ, ਖੋਸਤ ਦੇ ਰਾਜਪਾਲ, ਖੋਸਤ ਅਪੀਲੀ ਅਦਾਲਤ ਦੇ ਮੁਖੀ , ਹੋਰ ਸਰਕਾਰੀ ਅਧਿਕਾਰੀ ਅਤੇ ਵੱਡੀ ਗਿਣਤੀ ’ਚ ਲੋਕ ਮੌਜੂਦ ਸਨ।
