ਪੱਛਮੀ ਅਫ਼ਗਾਨਿਸਤਾਨ ’ਚ ਲੱਗੇ ਭੂਚਾਲ ਦੇ ਝਟਕੇ, 22 ਲੋਕਾਂ ਦੀ ਮੌਤ

Tuesday, Jan 18, 2022 - 09:40 AM (IST)

ਪੱਛਮੀ ਅਫ਼ਗਾਨਿਸਤਾਨ ’ਚ ਲੱਗੇ ਭੂਚਾਲ ਦੇ ਝਟਕੇ, 22 ਲੋਕਾਂ ਦੀ ਮੌਤ

ਕਾਬੁਲ (ਭਾਸ਼ਾ) : ਅਫ਼ਗਾਨਿਸਤਾਨ ਦੇ ਪੱਛਮ ਵਿਚ ਸਥਿਤ ਬਗਦੀਸ ਸੂਬੇ ਵਿਚ ਸੋਮਵਾਰ ਦੁਪਹਿਰ ਨੂੰ 2 ਵਾਰ ਆਏ ਭੂਚਾਲ ਦੇ ਝਟਕਿਆਂ ਨਾਲ ਤੁਰਕਮੇਨਿਸਤਾਨ ਨਾਲ ਲੱਗਦਾ ਇਹ ਸਰਹੱਦੀ ਇਲਾਕਾ ਬੁਰੀ ਤਰ੍ਹਾਂ ਹਿੱਲ ਗਿਆ ਅਤੇ ਇਸ ਕਾਰਨ ਹੋਏ ਹਾਦਸਿਆਂ ਵਿਚ ਘੱਟ ਤੋਂ ਘੱਟ 22 ਲੋਕਾਂ ਦੀ ਮੌਤ ਹੋ ਗਈ। ਇਕ ਸਥਾਨਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ: ...ਜਦੋਂ ਸਫ਼ਰ ਦੌਰਾਨ ਬੋਲਿਆ ਪਾਇਲਟ, ‘ਸ਼ਿਫ਼ਟ ਖ਼ਤਮ, ਹੁਣ ਨਹੀਂ ਉਡਾਵਾਂਗਾ ਫਲਾਈਟ’

ਅਧਿਕਾਰੀਆਂ ਨੇ ਖਦਸ਼ਾ ਜਤਾਇਆ ਹੈ ਕਿ ਮ੍ਰਿਤਕਾਂ ਦੀ ਸੰਖਿਆ ਵੱਧ ਸਕਦੀ ਹੈ, ਕਿਉਂਕਿ ਭੂਚਾਲ ਨਾਲ ਪ੍ਰਭਾਵਿਤ ਹੋਏ ਦੂਰ-ਦੁਰਾਡੇ ਦੇ ਪਿੰਡਾਂ ਵਿਚ ਅਜੇ ਵੀ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਸੂਬੇ ਦੇ ਸੱਭਿਆਚਾਰ ਅਤੇ ਸੂਚਨਾ ਵਿਭਾਗ ਦੇ ਮੁਖੀ ਬਾਸ ਮੁਹੰਮਦ ਸਰਵਰੀ ਨੇ ਦੱਸਿਆ ਕਿ ਭੂਚਾਲ ਕਾਰਨ ਹੋਈ ਤਬਾਹੀ ਵਿਚ ਕਈ ਘਰ ਢਹਿ ਗਏ।

ਇਹ ਵੀ ਪੜ੍ਹੋ: ਫਰਾਂਸ ’ਚ ਨਵੇਂ ਵਾਇਰਸ ਕਾਨੂੰਨ ਨੂੰ ਮਿਲੀ ਮਨਜ਼ੂਰੀ, ਬਿਨਾਂ ਟੀਕਾਕਰਨ ਦੇ ਨਹੀਂ ਮਿਲੇਗੀ ਇਨ੍ਹਾਂ ਜਗ੍ਹਾਵਾਂ ’ਤੇ ਐਂਟਰੀ

ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਸਥਾਨਕ ਸਮੇਂ ਅਨੁਸਾਰ 5.3 ਤੀਬਰਤਾ ਦਾ ਪਹਿਲਾ ਭੂਚਾਲ ਦੁਪਹਿਰ ਕਰੀਬ 2 ਵਜੇ, ਜਦੋਂਕਿ 4.9 ਤੀਬਰਤਾ ਦਾ ਦੂਜਾ ਭੂਚਾਲ ਸ਼ਾਮ ਕਰੀਬ 4 ਵਜੇੇ ਮਹਿਸੂਸ ਕੀਤਾ ਗਿਆ। ਸਰਵਰੀ ਮੁਤਾਬਕ ਸੂਬੇ ਦੇ ਦੱਖਣੀ ਹਿੱਸੇ ਵਿਚ ਸਥਿਤ ਕਦਿਸ ਜ਼ਿਲ੍ਹੇ ਵਿਚ ਭੂਚਾਲ ਨਾਲ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਅਤੇ ਸਭ ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ।

ਇਹ ਵੀ ਪੜ੍ਹੋ: ਲੋਕਾਂ ਨੂੰ ਹਮੇਸ਼ਾ ਮਾਸਕ ਲਗਾਉਣਾ ਪਵੇਗਾ, ਅਜਿਹੀ ਕੋਈ ਸੰਭਾਵਨਾ ਨਹੀਂ: ਐਂਥਨੀ ਫਾਊਚੀ

 

 


author

cherry

Content Editor

Related News