ਇਕ ਵਾਰ ਫ਼ਿਰ ਕੰਬੀ ਧਰਤੀ, ਦਿਨੇ-ਦੁਪਹਿਰੇ ਲੱਗੇ ਭੂਚਾਲ ਦੇ ਝਟਕੇ
Saturday, Oct 18, 2025 - 03:49 PM (IST)

ਇੰਟਰਨੈਸ਼ਨਲ ਡੈਸਕ- ਭਾਰਤ ਦੇ ਗੁਆਂਢੀ ਮੁਲਕ ਮਿਆਂਮਾਰ ਤੋਂ ਇਕ ਵਾਰ ਫ਼ਿਰ ਤੋਂ ਧਰਤੀ ਦੇ ਕੰਬ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ, ਸ਼ਨੀਵਾਰ ਨੂੰ ਮਿਆਂਮਾਰ ਵਿੱਚ 3.6 ਮਾਪ ਦਾ ਭੂਚਾਲ ਆਇਆ।
ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ, NCS ਨੇ ਦੱਸਿਆ ਕਿ ਇਹ ਭੂਚਾਲ ਧਰਤੀ ਦੀ ਸਤ੍ਹਾ ਤੋਂ 95 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ ਸੀ। NCS ਨੇ 'X' 'ਤੇ ਇੱਕ ਪੋਸਟ ਰਾਹੀਂ ਇਸ ਘਟਨਾ ਦੀ ਪੁਸ਼ਟੀ ਕੀਤੀ ਅਤੇ ਇਸ ਦੇ ਤਕਨੀਕੀ ਵੇਰਵੇ ਦਿੱਤੇ। ਇਸ ਰਿਪੋਰਟ ਅਨੁਸਾਰ, ਇਹ ਭੂਚਾਲ ਸ਼ਨੀਵਾਰ ਨੂੰ ਦੁਪਹਿਰ ਕਰੀਬ 1.57 ਵਜੇ ਆਇਆ। ਹਾਲਾਂਕਿ ਇਸ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ ਹੈ।