ਸਵੇਰੇ-ਸਵੇਰੇ ਲੱਗੇ ਭੂਚਾਲ ਦੇ ਝਟਕੇ, 15 ਦਿਨਾਂ ''ਚ ਦੂਜੀ ਵਾਰ ਕੰਬੀ ਤਜ਼ਾਕਿਸਤਾਨ ਦੀ ਧਰਤੀ, ਲੋਕਾਂ ''ਚ ਮਚੀ ਹਾਹਾਕਾਰ

Sunday, Jan 25, 2026 - 01:02 PM (IST)

ਸਵੇਰੇ-ਸਵੇਰੇ ਲੱਗੇ ਭੂਚਾਲ ਦੇ ਝਟਕੇ, 15 ਦਿਨਾਂ ''ਚ ਦੂਜੀ ਵਾਰ ਕੰਬੀ ਤਜ਼ਾਕਿਸਤਾਨ ਦੀ ਧਰਤੀ, ਲੋਕਾਂ ''ਚ ਮਚੀ ਹਾਹਾਕਾਰ

ਦੁਸ਼ਾਂਬੇ (ਏਜੰਸੀ) : ਤਜ਼ਾਕਿਸਤਾਨ ਵਿੱਚ ਐਤਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (NCS) ਅਨੁਸਾਰ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.6 ਮਾਪੀ ਗਈ ਹੈ। ਭੂਚਾਲ ਆਉਂਦੇ ਹੀ ਲੋਕ ਡਰ ਦੇ ਮਾਰੇ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ।

ਸਵੇਰੇ 6 ਵਜੇ ਆਇਆ ਭੂਚਾਲ

ਜਾਣਕਾਰੀ ਮੁਤਾਬਕ ਭੂਚਾਲ ਭਾਰਤੀ ਸਮੇਂ ਅਨੁਸਾਰ ਸਵੇਰੇ 06:06 ਵਜੇ ਆਇਆ। ਇਸ ਦਾ ਕੇਂਦਰ ਜ਼ਮੀਨ ਦੇ ਅੰਦਰ ਕਰੀਬ 103 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਹਾਲਾਂਕਿ ਅਜੇ ਤੱਕ ਇਸ ਘਟਨਾ ਵਿੱਚ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ ਹੈ।

ਜਨਵਰੀ ਮਹੀਨੇ ਵਿੱਚ ਦੂਜੀ ਵਾਰ ਕੰਬੀ ਧਰਤੀ

ਤਜ਼ਾਕਿਸਤਾਨ ਲਈ ਇਹ ਮਹੀਨਾ ਭੂਚਾਲ ਪੱਖੋਂ ਕਾਫੀ ਸੰਵੇਦਨਸ਼ੀਲ ਰਿਹਾ ਹੈ। ਇਸ ਤੋਂ ਪਹਿਲਾਂ 9 ਜਨਵਰੀ ਨੂੰ ਵੀ ਇੱਥੇ 5.3 ਦੀ ਤੀਬਰਤਾ ਵਾਲਾ ਜ਼ਬਰਦਸਤ ਭੂਚਾਲ ਆਇਆ ਸੀ। ਵਾਰ-ਵਾਰ ਆ ਰਹੇ ਇਨ੍ਹਾਂ ਝਟਕਿਆਂ ਨੇ ਸਥਾਨਕ ਲੋਕਾਂ ਅਤੇ ਪ੍ਰਸ਼ਾਸਨ ਦੀ ਚਿੰਤਾ ਵਧਾ ਦਿੱਤੀ ਹੈ।

ਕੁਦਰਤੀ ਆਫ਼ਤਾਂ ਦੇ ਕੇਂਦਰ 'ਚ ਤਜ਼ਾਕਿਸਤਾਨ

ਤਜ਼ਾਕਿਸਤਾਨ ਇੱਕ ਪਹਾੜੀ ਦੇਸ਼ ਹੈ, ਜੋ ਕੁਦਰਤੀ ਤੌਰ 'ਤੇ ਭੂਚਾਲ, ਹੜ੍ਹ ਅਤੇ ਜ਼ਮੀਨ ਖਿਸਕਣ (ਲੈਂਡਸਲਾਈਡ) ਵਰਗੀਆਂ ਆਫ਼ਤਾਂ ਲਈ ਬਹੁਤ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। ਵਿਸ਼ਵ ਬੈਂਕ ਦੀ ਰਿਪੋਰਟ ਅਨੁਸਾਰ, ਜਲਵਾਯੂ ਪਰਿਵਰਤਨ ਕਾਰਨ ਇੱਥੇ ਖ਼ਤਰਾ ਹੋਰ ਵਧ ਰਿਹਾ ਹੈ। ਮਾਹਿਰਾਂ ਦਾ ਅਨੁਮਾਨ ਹੈ ਕਿ 2050 ਤੱਕ ਇੱਥੋਂ ਦੇ 30 ਫੀਸਦੀ ਗਲੇਸ਼ੀਅਰ ਖ਼ਤਮ ਹੋ ਸਕਦੇ ਹਨ। ਪਹਾੜੀ ਇਲਾਕਾ ਹੋਣ ਕਾਰਨ ਇੱਥੇ ਸੜਕਾਂ ਅਤੇ ਪੁਲ ਕੁਦਰਤੀ ਆਫ਼ਤਾਂ ਕਾਰਨ ਅਕਸਰ ਪ੍ਰਭਾਵਿਤ ਹੁੰਦੇ ਰਹਿੰਦੇ ਹਨ, ਜਿਸ ਨਾਲ ਲੋਕਾਂ ਦਾ ਸੰਪਰਕ ਬਾਕੀ ਦੁਨੀਆ ਤੋਂ ਕੱਟਿਆ ਜਾਂਦਾ ਹੈ।


author

cherry

Content Editor

Related News