ਸ਼ਕਤੀਸ਼ਾਲੀ ਭੂਚਾਲ ਨਾਲ ਹਿੱਲੀ ਧਰਤੀ, ਇਕ ਵਿਅਕਤੀ ਦੀ ਮੌਤ ਤੇ ਕਈ ਜ਼ਖਮੀ

Monday, Jun 16, 2025 - 09:48 AM (IST)

ਸ਼ਕਤੀਸ਼ਾਲੀ ਭੂਚਾਲ ਨਾਲ ਹਿੱਲੀ ਧਰਤੀ, ਇਕ ਵਿਅਕਤੀ ਦੀ ਮੌਤ ਤੇ ਕਈ ਜ਼ਖਮੀ

ਲੀਮਾ (ਵਾਰਤਾ)- ਪੇਰੂ ਦੀ ਰਾਜਧਾਨੀ ਲੀਮਾ ਵਿੱਚ ਤੜਕਸਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਨੈਸ਼ਨਲ ਐਮਰਜੈਂਸੀ ਆਪ੍ਰੇਸ਼ਨ ਸੈਂਟਰ (COEN) ਨੇ ਇਸਦੀ ਪੁਸ਼ਟੀ ਕੀਤੀ ਹੈ। ਕੇਂਦਰ ਨੇ ਕਿਹਾ ਕਿ ਸਥਾਨਕ ਸਮੇਂ ਅਨੁਸਾਰ ਸਵੇਰੇ11:35 ਵਜੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.1 ਮਾਪੀ ਗਈ ਅਤੇ ਇਸਦੀ ਡੂੰਘਾਈ 49 ਕਿਲੋਮੀਟਰ ਸੀ ਅਤੇ ਇਸਦਾ ਕੇਂਦਰ ਗੁਆਂਢੀ ਸੂਬੇ ਕੈਲਾਓ ਵਿੱਚ ਸੀ। 

ਪ੍ਰਾਈਵੇਟ ਨਿਊਜ਼ ਨੈੱਟਵਰਕ ਰੇਡੀਓ ਪ੍ਰੋਗਰਾਮਸ ਡੇਲ ਪੇਰੂ ਨੇ ਰਿਪੋਰਟ ਦਿੱਤੀ ਕਿ ਪੁਲਸ ਨੇ ਮ੍ਰਿਤਕ ਦੀ ਪਛਾਣ ਇੱਕ 36 ਸਾਲਾ ਮੋਟਰਸਾਈਕਲ ਟੈਕਸੀ ਡਰਾਈਵਰ ਵਜੋਂ ਕੀਤੀ ਹੈ ਜੋ ਇੱਕ ਇਮਾਰਤ ਦੀ ਚੌਥੀ ਮੰਜ਼ਿਲ ਤੋਂ ਡਿੱਗੀ ਹੋਏ ਢਾਂਚੇ ਨਾਲ ਟਕਰਾ ਗਿਆ ਸੀ। ਉਹ ਘਰ ਦੇ ਬਾਹਰ ਇੱਕ ਯਾਤਰੀ ਦੀ ਉਡੀਕ ਕਰ ਰਿਹਾ ਸੀ। ਲੀਮਾ ਵਿੱਚ ਖੇਤਰੀ ਐਮਰਜੈਂਸੀ ਆਪ੍ਰੇਸ਼ਨ ਸੈਂਟਰ (COER) ਨੇ ਰਾਜਧਾਨੀ ਦੇ ਸਾਰੇ 43 ਜ਼ਿਲ੍ਹਿਆਂ ਨਾਲ ਸੰਪਰਕ ਕੀਤਾ, ਜਿਸਨੇ ਤੱਟਵਰਤੀ ਖੇਤਰ ਵਿੱਚ ਚੱਟਾਨਾਂ 'ਤੇ ਦਰਮਿਆਨੀ ਜ਼ਮੀਨ ਖਿਸਕਣ ਦੀ ਰਿਪੋਰਟ ਦਿੱਤੀ। 

ਪੜ੍ਹੋ ਇਹ ਅਹਿਮ ਖ਼ਬਰ-ਬਹੁਤ ਦੇਰ ਹੋਣ ਤੋਂ ਪਹਿਲਾਂ ਸਾਨੂੰ ਸੁਰੱਖਿਅਤ ਕੱਢਿਆ ਜਾਵੇ, ਈਰਾਨ 'ਚ ਫਸੇ ਭਾਰਤੀ ਵਿਦਿਆਰਥੀਆਂ ਦੀ ਅਪੀਲ

ਇਸ ਦੌਰਾਨ ਊਰਜਾ ਅਤੇ ਖਾਣਾਂ ਮੰਤਰਾਲੇ ਦੀ ਆਰਥਿਕ ਆਪ੍ਰੇਸ਼ਨ ਕਮੇਟੀ ਨੇ ਵਿਲਾ ਐਲ ਸੈਲਵਾਡੋਰ, ਵੈਂਟਾਨਿਲਾ, ਐਂਕੋਨ ਅਤੇ ਪਚਾਕਾਮੈਕ ਜ਼ਿਲ੍ਹਿਆਂ ਵਿੱਚ ਬਿਜਲੀ ਕੱਟਾਂ ਦੀ ਰਿਪੋਰਟ ਕੀਤੀ। ਪੇਰੂ ਦੀ ਰਾਸ਼ਟਰਪਤੀ ਦੀਨਾ ਬੋਲੁਆਰ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਚੋਰੀਲੋਸ ਜ਼ਿਲ੍ਹੇ ਵਿੱਚ COEN ਦੇ ਮੁੱਖ ਦਫਤਰ ਦਾ ਦੌਰਾ ਕੀਤਾ ਅਤੇ ਜਨਤਾ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ।  ਸਥਾਨਕ ਮੀਡੀਆ ਦੁਆਰਾ ਸ਼ੇਅਰ ਕੀਤੇ ਗਏ ਫੁਟੇਜ ਵਿਚ ਵੀ ਕਾਰਾਂ ਨੂੰ ਡਿੱਗੇ ਮਲਬੇ, ਨੁਕਸਾਨੇ ਘਰਾਂ ਅਤੇ ਡਿੱਗੇ ਹੋਏ ਬਿਲਬੋਰਡਾੰ ਨਾਲ ਟਕਰਾਉਂਦੇ ਦਿਖਾਇਆ ਗਿਆ ਹੈ। ਪੇਰੂ ਦੇ ਕਾਰਜਕਾਰੀ ਪ੍ਰਧਾਨ ਹਰਨਾਡੋ ਤਵੇਰਾ ਨੇ ਦੱਸਿਆ ਕਿ ਲੀਮਾ ਦੇ ਸਾਰੇ ਜ਼ਿਲ੍ਹਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News