ਈ.ਯੂ. ਨਹੀਂ ਲਗਾਏਗਾ ਮਾਲਦੀਵ ''ਤੇ ਪਾਬੰਦੀ

06/17/2019 4:47:57 PM

ਲਗਜ਼ਮਬਰਗ (ਏ.ਐਫ.ਪੀ.)- ਯੂਰਪੀ ਸੰਘ (ਈ.ਯੂ.) ਨੇ ਮਾਲਦੀਵ ਵਿਚ ਰਾਸ਼ਟਰਪਤੀ ਵਜੋਂ ਇਬ੍ਰਾਹਿਮ ਮੁਹੰਮਦ ਸੋਲੇਹ ਦੀ ਚੋਣ ਤੋਂ ਬਾਅਦ ਤੋਂ ਦੇਸ਼ ਦੇ ਰਾਜਨੀਤਕ ਹਾਲਾਤ 'ਚ ਆਏ ਸੁਧਾਰ ਦੇ ਮੱਦੇਨਜ਼ਰ ਉਸ 'ਤੇ ਪਾਬੰਦੀ ਨਾ ਲਗਾਉਣ ਦਾ ਫੈਸਲਾ ਕੀਤਾ ਹੈ। ਈ.ਯੂ. ਨੇ ਮਾਲਦੀਵ ਦੇ ਲੋਕਾਂ ਅਤੇ ਉਥੋਂ ਦੀਆਂ ਸੰਸਥਾਵਾਂ 'ਤੇ ਪਾਬੰਦੀ ਲਗਾਉਣ ਦੇ ਮਕਸਦ ਨਾਲ ਇਕ ਕਾਨੂੰਨੀ ਰੂਪ ਰੇਖਾ ਤਿਆਰ ਕੀਤੀ ਸੀ। ਸਾਬਕਾ ਰਾਸ਼ਟਰਪਤੀ ਅਬਦੁੱਲਾ ਯਾਮੀਨ ਨੇ ਆਪਣੇ ਸਾਰੇ ਮੁੱਖ ਵਿਰੋਧੀਆਂ ਨੂੰ ਜੇਲ ਭੇਜ ਦਿੱਤਾ ਸੀ ਜਾਂ ਦੇਸ਼ ਨਿਕਾਲਾ ਦੇ ਦਿੱਤਾ ਸੀ, ਜਿਸ ਕਾਰਨ ਪੈਦਾ ਹੋਏ ਰਾਜਨੀਤਕ ਸੰਕਟ ਤੋਂ ਬਾਅਦ ਪਿਛਲੇ ਸਾਲ ਜੁਲਾਈ ਵਿਚ ਪਾਬੰਦੀਸ਼ੁਦਾ ਰੂਪਰੇਖਾ ਤਿਆਰ ਕੀਤੀ ਗਈ ਸੀ।

ਯਾਮੀਨ ਨੂੰ ਸਤੰਬਰ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਤੋਂ ਬਾਅਦ ਸੋਲੇਹ ਨੇ ਸੱਤਾ ਸੰਭਾਲੀ ਸੀ। ਪਾਬੰਦੀਆਂ ਦੀ ਰੂਪਰੇਖਾ ਦਾ ਕਦੇ ਇਸਤੇਮਾਲ ਨਹੀਂ ਕੀਤਾ ਗਿਆ ਅਤੇ ਸੋਮਵਾਰ ਨੂੰ ਈ.ਯੂ. ਦੇ ਵਿਦੇਸ਼ ਮੰਤਰੀਆਂ ਨੇ ਇਥੇ ਇਕ ਮੀਟਿੰਗ ਵਿਚ ਇਸ ਨੂੰ ਰਸਮੀ ਤੌਰ 'ਤੇ ਰੱਦ ਕਰ ਦਿੱਤਾ। 28 ਮੈਂਬਰਾਂ ਵਾਲੇ ਯੂਰਪੀ ਕੌਂਸਲ ਨੇ ਇਕ ਬਿਆਨ ਵਿਚ ਕਿਹਾ ਕਿ ਰਾਸ਼ਟਰਪਤੀ ਇਬ੍ਰਾਹਿਮ ਮੁਹੰਮਦ ਸੋਲੇਹ ਦੇ ਨਵੰਬਰ 2018 ਵਿਚ ਪ੍ਰਸ਼ਾਸਨ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਇਸ ਰਾਜਨੀਤਕ ਹਾਲਾਤ ਵਿਚ ਸੁਧਾਰ ਹੋਏ ਹਨ।


Sunny Mehra

Content Editor

Related News