ਈ-ਸਿਗਰਟਾਂ ਨਾਲ ਹੁੰਦੀਆਂ ਗੁਰਦੇ ਦੀਆਂ ਬੀਮਾਰੀਆਂ ਬਾਰੇ ਨਵਾਂ ਅਧਿਐਨ
Tuesday, Jan 07, 2020 - 01:24 PM (IST)

ਓਹੀਓ— ਈ-ਸਿਗਰਟਾਂ ’ਚ ਵਰਤਿਆ ਜਾਣ ਵਾਲਾ ਰਸਾਇਣ ਵਿਟਾਮਿਨ ਈ ਐਸਟੇਟ ਸਾਹ ਦੀਆਂ ਕਈ ਬੀਮਾਰੀਆਂ ਦਾ ਕਾਰਣ ਬਣਦਾ ਹੈ। ਇਹ ਜਾਣਕਾਰੀ ਇਕ ਨਵੇਂ ਅਧਿਐਨ ਤੋਂ ਮਿਲੀ ਹੈ। 16 ਅਮਰੀਕੀ ਰਾਜਾਂ ਦੇ ਮਰੀਜ਼ਾਂ ਦੇ ਅਧਿਐਨ ਤੋਂ ਬਾਅਦ ਇਹ ਨਤੀਜਾ ਕੱਢਿਆ ਗਿਆ ਹੈ, ਜਿਹੜਾ ਬੀਮਾਰੀਆਂ ਨੂੰ ਕਾਬੂ ਕਰਨ ਅਤੇ ਰੋਕਣ ਬਾਰੇ ਅਮਰੀਕੀ ਕੇਂਦਰਾਂ ਅਤੇ ਅਮਰੀਕਾ ਦੀ ਓਹੀਓ ਸਟੇਟ ਯੂਨੀਵਰਸਿਟੀ ਵਲੋਂ ਕਰਵਾਏ ਗਏ ਇਕ ਅਧਿਐਨ ਵਿਚ ਸਾਹਮਣੇ ਆਇਆ ਹੈ। ਇਹ ਅਧਿਐਨ ਨਿਊ ਇੰਗਲੈਂਡ ਜਰਨਲ ਆਫ ਮੈਡੀਸਨ ਵਿਚ ਪ੍ਰਕਾਸ਼ਿਤ ਹੋਇਆ।
ਖੋਜਕਾਰਾਂ ਅਨੁਸਾਰ ਮਰੀਜ਼ਾਂ ਦੇ ਗੁਰਦਿਆਂ ਵਿਚੋਂ ਕੋਈ ਹੋਰ ਰਸਾਇਣ ਨਹੀਂ ਮਿਲਿਆ। ਓਹੀਓ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਅਧਿਐਨ ਦੇ ਸਹਿਕਰਤਾ ਪੀਟਰ ਸ਼ੀਲਡਸ ਨੇ ਕਿਹਾ ਹੈ ਕਿ ਈ-ਐਸਟੇਟ ਵਿਟਾਮਿਨ ਇਸ ਬੀਮਾਰੀ ਦਾ ਮੁੱਖ ਜ਼ਰੀਆ ਹੈ।