ਨੀਦਰਲੈਂਡ ਦੇ ਪ੍ਰਧਾਨ ਮੰਤਰੀ ਨੂੰ ਜਾਨੋਂ ਮਾਰਨ ਦੀ ਧਮਕੀ : ਅਦਾਲਤੀ ਦਸਤਾਵੇਜ਼

Thursday, Oct 14, 2021 - 02:14 AM (IST)

ਨੀਦਰਲੈਂਡ ਦੇ ਪ੍ਰਧਾਨ ਮੰਤਰੀ ਨੂੰ ਜਾਨੋਂ ਮਾਰਨ ਦੀ ਧਮਕੀ : ਅਦਾਲਤੀ ਦਸਤਾਵੇਜ਼

ਹੇਗ-ਨੀਦਰਲੈਂਡ 'ਚ ਸਿਆਸਤਦਾਨਾਂ ਵਿਰੁੱਧ ਧਮਕੀਆਂ ਦੀ ਲੜੀ 'ਚ ਡੱਚ ਪੁਲਸ ਨੇ ਇਕ 22 ਸਾਲਾ ਵਿਅਕਤੀ ਨੂੰ ਪਿਛਲੀ ਜੁਲਾਈ 'ਚ ਕਾਰਜਕਾਰੀ ਪ੍ਰਧਾਨ ਮੰਤਰੀ ਮਾਰਕ ਰੂਟੇ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਸ਼ੱਕ 'ਚ ਗ੍ਰਿਫਤਾਰ ਕੀਤਾ ਸੀ। ਇਹ ਜਾਣਕਾਰੀ ਅਦਾਲਤੀ ਦਸਤਾਵੇਜ਼ਾਂ ਦੇ ਹਵਾਲੇ ਤੋਂ ਦਿੱਤੀ ਗਈ ਹੈ। ਇਕ ਅਖਬਾਰ ਮੁਤਾਬਕ ਅਦਾਲਤੀ ਦਸਤਾਵੇਜ਼ਾਂ 'ਚ ਦੋਸ਼ ਲਾਇਆ ਗਿਆ ਹੈ ਕਿ ਯਵਸ ਉ. ਨਾਮਕ ਸ਼ੱਕੀ ਨੇ ਹਿੰਸਾ ਲਈ ਉਕਸਾਉਣ ਵਾਸਤੇ ਟੈਲੀਗ੍ਰਾਮ ਮੈਸੇਜਿੰਗ ਐਪ 'ਤੇ ਇਕ ਮਾਧਿਅਮ ਦਾ ਇਸਤੇਮਾਲ ਕੀਤਾ ਸੀ। ਡੱਚ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਇਸ ਹਫਤੇ ਇਹ ਮਾਧਿਅਮ ਬੰਦ ਕਰ ਦਿੱਤਾ।

ਇਹ ਵੀ ਪੜ੍ਹੋ : ਲੰਡਨ : ਨਵੇਂ ਸਾਲ ਦੀ ਆਤਿਸ਼ਬਾਜ਼ੀ ਦਾ ਪ੍ਰਦਰਸ਼ਨ ਲਗਾਤਾਰ ਦੂਜੇ ਸਾਲ ਵੀ ਹੋਇਆ ਰੱਦ

ਏਸੋਸੀਏਟੇਡ ਪ੍ਰੈੱਸ ਵੱਲੋਂ ਬੁੱਧਵਾਰ ਨੂੰ ਹਾਸਲ ਦੋਸ਼ਾਂ ਦੇ ਦਸਤਾਵੇਜ਼ਾਂ ਦੀ ਇਕ ਕਾਪੀ ਮੁਤਾਬਕ ਅਧਿਕਾਰੀਆਂ ਨੇ ਗ੍ਰਿਫਤਾਰ ਵਿਅਕਤੀ 'ਤੇ ਅੱਤਵਾਦੀ ਅਪਰਾਧ ਲਈ ਉਕਸਾਉਣ, ਖੁਫੀਆ ਜਾਣਕਾਰੀ ਇਕੱਠੀ ਕਰਨ ਅਤੇ ਧਮਕੀ ਦੇਣ ਦਾ ਦੋਸ਼ ਲਾਇਆ ਹੈ। ਵਕੀਲਾਂ ਨੇ ਅਗਲੇ ਹਫਤੇ ਹੋਣ ਵਾਲੀ ਸੁਣਵਾਈ ਦੌਰਾਨ ਗ੍ਰਿਫਤਾਰ ਵਿਅਕਤੀ ਦੀ ਹਿਰਾਸਤ ਮਿਆਦ ਵਧਾਉਣ ਦੀ ਅਪੀਲ ਅਦਾਲਤ ਤੋਂ ਕਰਨ ਦੀ ਯੋਜਨਾ ਬਣਾਈ ਹੈ। ਮਾਮਲੇ ਦੀ ਜਾਂਚ ਜਾਰੀ ਹੈ। ਡੱਚ ਮੀਡੀਆ ਨੇ ਪਿਛਲੇ ਮਹੀਨੇ ਰਿਪੋਰਟ ਦਿੱਤੀ ਸੀ ਕਿ ਡੱਚ ਰਾਜਾ ਨਾਲ ਬੈਠਕਾਂ ਅਤੇ ਯਾਤਰਾਵਾਂ ਲਈ ਹੇਗ ਨੇੜੇ ਸਾਈਕਲ ਚਲਾਉਣ ਲਈ ਮਸ਼ਹੂਰ ਰੂਟੇ ਨੂੰ ਵਾਧੂ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ।

ਇਹ ਵੀ ਪੜ੍ਹੋ : WHO ਨੇ ਕਾਂਗੋ 'ਚ ਲੋਕਾਂ ਨੂੰ ਇਬੋਲਾ ਤੋਂ ਬਚਾਉਣ ਲਈ ਸ਼ੁਰੂ ਕੀਤਾ ਟੀਕਾਕਰਨ

ਰੂਟੇ 'ਤੇ ਅਪਰਾਧਿਕ ਅੰਡਰਵਰਲਡ ਦੇ ਮੈਂਬਰਾਂ ਵੱਲੋਂ ਸੰਭਾਵਿਤ ਹਮਲੇ ਦੀਆਂ ਚਿੰਤਾਵਾਂ ਦਰਮਿਆਨ ਇਹ ਕਦਮ ਚੁੱਕਿਆ ਗਿਆ ਸੀ। ਸ਼ਹਿਰ 'ਚ ਲਗਾਤਾਰ ਘੁੰਮਦੇ ਰਹਿਣ ਵਾਲੇ ਰੂਟੇ ਨੇ ਕਿਸੇ ਵੀ ਸੁਰੱਖਿਆ ਉਪਾਅ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਡੱਚ ਵਿਦੇਸ਼ ਮੰਤਰੀ ਸਿਗ੍ਰਿਡ ਕਾਗ ਅਤੇ ਸਿਹਤ ਮੰਤਰੀ ਹਿਊਯੋਗ ਡੀ ਜੋਂਗ ਨੂੰ ਆਨਲਾਈਨ ਧਮਕੀ ਦੇਣ ਦੇ ਦੋਸ਼ 'ਚ ਮੰਗਲਵਾਰ ਨੂੰ 42 ਸਾਲਾ ਇਕ ਵਿਅਕਤੀ ਨੂੰ ਪੰਜ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸਲਾਮ ਵਿਰੋਧੀ ਡੱਚ ਸੰਸਦ ਮੈਂਬਰ ਗੀਰਟ ਵਾਇਲਡਰਸ ਉਨ੍ਹਾਂ ਨੂੰ ਮਿਲੀਆਂ ਮੌਤ ਦੀਆਂ ਧਮਕੀਆਂ ਦੇ ਮੱਦੇਨਜ਼ਰ ਕਈ ਸਾਲਾ ਤੋਂ 24 ਘੰਟੇ ਸੁਰੱਖਿਆ ਘੇਰੇ 'ਚ ਰਹਿ ਰਹੇ ਹਨ।

ਇਹ ਵੀ ਪੜ੍ਹੋ :  ਅਮਰੀਕਾ : ਡਾਕ ਵਿਭਾਗ 'ਚ ਹੋਈ ਗੋਲੀਬਾਰੀ, ਹਮਲਾਵਰ ਸਣੇ 3 ਦੀ ਮੌਤ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News