ਡੱਚ PM ਮਾਰਕ ਰੁਟੇ ਨੇ ਦਿੱਤਾ ਅਸਤੀਫਾ, ਮਾਈਗ੍ਰੇਸ਼ਨ ਨੀਤੀ ਵਿਵਾਦ ''ਤੇ ਸਹਿਮਤ ਨਾ ਹੋਣ ''ਤੇ ਡਿੱਗੀ ਸਰਕਾਰ
Saturday, Jul 08, 2023 - 05:04 AM (IST)

ਇੰਟਰਨੈਸ਼ਨਲ ਡੈਸਕ : ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੁਟੇ ਨੇ ਸ਼ੁੱਕਰਵਾਰ ਨੂੰ ਅਸਤੀਫਾ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਮਾਈਗ੍ਰੇਸ਼ਨ ਨੀਤੀ ਨੂੰ ਲੈ ਕੇ ਗਠਜੋੜ ਪਾਰਟੀਆਂ ਦਰਮਿਆਨ ਮਤਭੇਦ ਕਾਰਨ ਡੱਚ ਸਰਕਾਰ ਡਿੱਗ ਗਈ। ਇਸ ਸਬੰਧੀ 4 ਸਹਿਯੋਗੀ ਦਲ- ਪੀਪਲਜ਼ ਪਾਰਟੀ ਫਾਰ ਫ੍ਰੀਡਮ ਐਂਡ ਡੈਮੋਕ੍ਰੇਸੀ (VVD), ਡੈਮੋਕ੍ਰੇਟਸ 66 (D66), ਕ੍ਰਿਸ਼ਚੀਅਨ ਡੈਮੋਕ੍ਰੇਟਿਕ ਅਪੀਲ (CDA) ਅਤੇ ਕ੍ਰਿਸ਼ਚੀਅਨ ਯੂਨੀਅਨ ਨਾਲ ਮੀਟਿੰਗ ਕੀਤੀ ਗਈ ਸੀ, ਜੋ ਸਫਲ ਨਹੀਂ ਹੋ ਸਕੀ।
ਇਹ ਵੀ ਪੜ੍ਹੋ : ਅਮਰੀਕਾ ਯੂਕ੍ਰੇਨ ਨੂੰ ਦੇਵੇਗਾ ਅਜਿਹੇ ਮਾਰੂ ਹਥਿਆਰ, ਜਿਨ੍ਹਾਂ 'ਤੇ 100 ਤੋਂ ਵੱਧ ਦੇਸ਼ ਪਹਿਲਾਂ ਹੀ ਲਗਾ ਚੁੱਕੇ ਹਨ ਰੋਕ
ਮੀਡੀਆ ਰਿਪੋਰਟਾਂ ਮੁਤਾਬਕ ਡੇਢ ਸਾਲ ਪਹਿਲਾਂ ਰੁਟੇ ਦੀ ਅਗਵਾਈ ਹੇਠ ਗਠਜੋੜ ਦੀ ਸਰਕਾਰ ਬਣੀ ਸੀ ਪਰ ਪਿਛਲੇ ਕੁਝ ਸਮੇਂ ਤੋਂ ਮਾਈਗ੍ਰੇਸ਼ਨ 'ਤੇ ਸੀਮਾ ਲਗਾਉਣ ਨੂੰ ਲੈ ਕੇ ਸਰਕਾਰ 'ਚ ਸ਼ਾਮਲ ਪਾਰਟੀਆਂ ਵਿਚਾਲੇ ਮਤਭੇਦ ਸਾਹਮਣੇ ਆ ਰਹੇ ਸਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8