ਲੜਾਈ ਦੌਰਾਨ ਬੁਆਏਫ੍ਰੈਂਡ ਨੇ ਆਪਣੀ ਸਹੇਲੀ ਦਾ ਵੱਢਿਆ ਨੱਕ
Thursday, Jan 09, 2020 - 10:52 PM (IST)

ਓਕਵਿਲ—31 ਦਸੰਬਰ ਦੀ ਰਾਤ ਕੈਨੇਡਾ 'ਚ ਨਵੇਂ ਸਾਲ ਦਾ ਜ਼ਸ਼ਨ ਜਿਥੇ ਹਰ ਕੋਈ ਆਪਣੇ ਦੋਸਤਾਂ ਨਾਲ ਖੁਸ਼ੀ ਨਾਲ ਰਲ ਮਿਲ ਕੇ ਪਾਰਟੀ ਕਰਕੇ ਮੰਨਾ ਰਿਹਾ ਸੀ ਤਾਂ ਉਥੇ ਹੀ ਇਕ ਪੰਜਾਬੀ ਮੂਲ ਦੇ ਮੁੰਡੇ ਨੇ ਆਪਣੀ ਸਹੇਲੀ ਨੂੰ ਨਵੇਂ ਸਾਲ ਦਾ ਅਜਿਹਾ ਦਰਦਨਾਕ ਤੋਹਫਾ ਦਿੱਤਾ ਕਿ ਉਸ ਨੂੰ ਸਿਰਫ ਨੌਕਰੀ ਤੋਂ ਹੱਥ ਧੋਣਾ ਪਿਆ, ਬਲਕਿ ਉਸ ਨੇ ਆਪਣੇ ਇਲਾਜ ਲਈ ਲੋਕਾਂ ਨੂੰ ਮਦਦ ਦੀ ਅਪੀਲ ਵੀ ਕੀਤੀ ਹੈ । ਟੋਰਾਂਟੋ ਦੀ ਰਹਿਣ ਵਾਲੀ ਐਲੀਸਨ ਡੈਨਿਲਕੋ ਨੇ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਉਹ ਜਿਸ ਵਿਅਕਤੀ ਨੂੰ ਆਪਣੀ ਜ਼ਿੰਦਗੀ 'ਚ ਲੈ ਕੇ ਆਈ ਹੈ, ਉਹ ਵਿਅਕਤੀ ਹੀ ਉਸ ਦੀ ਜ਼ਿੰਦਗੀ ਨਰਕ ਬਣਾ ਦੇਵੇਗਾ। ਦਰਅਸਲ ਐਲੀਸਨ ਅਤੇ ਉਸ ਦੇ ਬੁਆਏਫ੍ਰੈਂਡ 30 ਸਾਲਾ ਨਿੱਕ ਗਰੇਵਾਲ ਦੀ ਨਵੇਂ ਸਾਲ ਵਾਲੇ ਦਿਨ ਲੜਾਈ ਹੋ ਗਈ।
ਉਸ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਲੜਾਈ ਦਾ ਕਾਰਨ ਇਹ ਸੀ ਕਿ ਉਸ ਨੇ ਇੱਕਲੇ ਹੀ ਕੋਸਟਾ ਰੀਕਾ ਦੇ ਟ੍ਰਿਪ ਦਾ ਪਲਾਨ ਕਰ ਲਿਆ ਸੀ ਅਤੇ ਨਿੱਕ ਇਸ ਗੱਲ ਨੂੰ ਲੈ ਕੇ ਖਫਾ ਸੀ ਕਿ ਉਹ ਇਕੱਲੀ ਉਸ ਤੋਂ ਬਿਨਾਂ ਕਿਉਂ ਯਾਤਰਾ 'ਤੇ ਜਾ ਰਹੀ ਹੈ। ਜਿਸ ਤੋਂ ਬਾਅਦ ਉਹ ਇੰਨਾ ਗੁੱਸੇ 'ਚ ਆ ਗਿਆ ਕਿ ਉਸ ਨੇ ਉਸ ਨੂੰ ਬਾਥਰੂਮ ਦੀ ਕੰਧ ਨਾਲ ਲਾ ਲਿਆ। ਉਸ ਨੇ ਆਪਣੇ ਆਪ ਨੂੰ ਛੱਡਵਾਉਣ ਲਈ ਬਹੁਤ ਕੋਸ਼ਿਸ਼ ਕੀਤੀ ਪਰ ਨਿੱਕ ਨੇ ਉਸ ਦੇ ਨੱਕ 'ਤੇ ਇੰਨੀ ਜ਼ਬਰਦਸਤ ਦੰਦੀ ਵੱਡੀ ਕਿ ਉਸ ਦੇ ਨੱਕ ਦਾ ਉੱਪਰਲਾ ਹਿੱਸਾ ਹੀ ਵੱਖ ਹੋ ਗਿਆ। ਉਸ ਨੇ ਕਿਹਾ ਕਿ ਉਸ ਨੇ ਆਪਣੀ ਜ਼ਿੰਦਗੀ 'ਚ ਕਦੇ ਇੰਨਾ ਦਰਦ ਬਰਦਾਸ਼ਤ ਨਹੀਂ ਕੀਤਾ ਸੀ। ਉਸ ਤੋਂ ਬਾਅਦ ਉਹ ਆਪਣੇ ਆਪ ਨੂੰ ਛੱਡਵਾ ਕੇ ਕਿਸੇ ਤਰੀਕੇ ਨਾਲ ਆਪਣੇ ਗੁਆਢੀਆਂ ਦੇ ਘਰ ਤਕ ਪੁੱਜੀ ਜਿਸ ਤੋਂ ਬਾਅਦ ਪੁਲਸ ਆਈ ਅਤੇ ਉਸ ਨੂੰ ਐਂਬੁਲੈਂਸ 'ਚ ਲੈ ਗਈ। ਜਦ ਉਸ ਨੇ 2 ਘੰਟੇ ਬਾਅਦ ਆਪਣਾ ਚਿਹਰਾ ਸ਼ੀਸ਼ੇ 'ਚ ਦੇਖਿਆ ਤਾਂ ਉਸ ਨੂੰ ਕਾਫੀ ਝਟਕਾ ਲੱਗਿਆ। ਉਸ ਨੂੰ ਨੱਕ ਦਾ ਹਿੱਸਾ ਨਹੀਂ ਲੱਭਿਆ। ਉਹ ਉਸ ਦੇ ਦੋਸਤ ਵੱਲੋਂ ਜਾਂ ਤਾਂ ਖਾ ਲਿਆ ਜਾਂ ਫਲੱਸ਼ ਕਰ ਦਿੱਤਾ ਗਿਆ। ਐਲੀਸਨ ਨੇ ਅਜੇ ਕੁਝ ਮਹੀਨੇ ਪਹਿਲਾਂ ਨਿੱਕ ਦੇ ਨਾਂ ਦਾ ਟੈਟੂ ਬਣਵਾ ਕੇ ਉਸ ਦੀ ਵੀਡੀਓ ਸ਼ੇਅਰ ਕੀਤੀ ਸੀ ਅਤੇ ਉਸ ਨੂੰ ਨਹੀਂ ਪਤਾ ਸੀ ਕਿ ਇਹ ਉਸ ਦੀ ਜ਼ਿੰਦਗੀ ਨੂੰ ਇੰਝ ਬਣਾ ਦੇਵੇਗਾ। 30 ਸਾਲ ਨਿੱਕ ਗਰੇਵਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਉੱਤੇ ਕਈ ਦੋਸ਼ ਆਇਦ ਕਰਦਿਆਂ ਉਸ ਨੂੰ 28 ਜਨਵਰੀ ਨੂੰ ਮਿਲਟਨ ਦੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।