ਰਮਜ਼ਾਨ ਦੌਰਾਨ ਇੰਡੋਨੇਸ਼ੀਆ ਵਿਚ ਤਸਕਰੀ ਕਰਕੇ ਲਿਆਈ ਗਈ ਸ਼ਰਾਬ ਤਬਾਹ ਕੀਤੀ ਗਈ

Monday, May 27, 2019 - 04:56 PM (IST)

ਰਮਜ਼ਾਨ ਦੌਰਾਨ ਇੰਡੋਨੇਸ਼ੀਆ ਵਿਚ ਤਸਕਰੀ ਕਰਕੇ ਲਿਆਈ ਗਈ ਸ਼ਰਾਬ ਤਬਾਹ ਕੀਤੀ ਗਈ

ਜਕਾਰਤਾ (ਏ.ਐਫ.ਪੀ.)- ਮੁਸਲਿਮ ਵੱਧ ਗਿਣਤੀ ਇੰਡੋਨੇਸ਼ੀਆ ਦੀ ਰਾਜਧਾਨੀ ਵਿਚ ਤਸਕਰੀ ਕਰਕੇ ਲਿਆਂਦੀ ਗਈ ਸ਼ਰਾਬ ਦੀ ਤਕਰੀਬਨ 18 ਹਜ਼ਾਰ ਬੋਤਲਾਂ ਨੂੰ ਅਧਿਕਾਰੀਆਂ ਨੇ ਸੋਮਵਾਰ ਨੂੰ ਤਬਾਹ ਕਰਵਾ ਦਿੱਤਾ ਅਤੇ ਸ਼ਰਾਬੀਆਂ ਨੂੰ ਰਮਜ਼ਾਨ ਦੌਰਾਨ ਸ਼ਰਾਬ ਨਹੀਂ ਪੀਣ ਦੀ ਚਿਤਾਵਨੀ ਦਿੱਤੀ। ਇੰਡੋਨੇਸ਼ੀਆ ਦੀ 26 ਕਰੋੜ ਦੀ ਅਬਾਦੀ ਵਿਚੋਂ ਤਕਰੀਬਨ 90 ਫੀਸਦ ਮੁਸਲਮਾਨ ਹਨ ਜਿਨ੍ਹਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਰਮਜ਼ਾਨ ਦੌਰਾਨ ਉਹ ਸੂਰਜ ਡੁੱਬਣ ਦਰਮਿਆਨ ਖਾਣ, ਪੀਣ, ਸਿਗਰਟਨੋਸ਼ੀ ਕਰਨ ਅਤੇ ਸਰੀਰਕ ਸ਼ੋਸ਼ਣ ਤੋਂ ਪਰਹੇਜ਼ ਕਰੋ।

ਪੁਲਸ ਨੇ ਪਿਛਲੇ ਕੁਝ ਮਹੀਨਿਆਂ ਦੌਰਾਨ ਰਾਜਧਾਨੀ ਜਕਾਰਤਾ ਵਿਚ ਛਾਪਿਆਂ ਵਿਚ ਜ਼ਬਤ ਕੀਤੀ ਗਈ ਹਜ਼ਾਰਾਂ ਬੋਤਲ ਸ਼ਰਾਬ ਇਕ ਥਾਂ ਰੱਖ ਕੇ ਉਸ 'ਤੇ ਬੁਲਡੋਜ਼ਰ ਚਲਾ ਕੇ ਉਸ ਨੂੰ ਤਬਾਹ ਕਰ ਦਿੱਤਾ। ਜਕਾਰਤਾ ਦੇ ਗਵਰਨਰ ਅਨੀਸ ਬਸਵੇਦਨ ਨੇ ਲੋਕਾਂ ਤੋਂ ਨਾਜਾਇਜ਼ ਸ਼ਰਾਬ ਦੇ ਇਸਤੇਮਾਲ ਤੋਂ ਬਚਣ ਨੂੰ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਫਰਕ ਨਹੀਂ ਪੈਂਦਾ ਕਿ ਸਪਲਾਈ ਕਿੰਨੀ ਘੱਟ ਹੋ ਗਈ ਹੈ, ਜੇਕਰ ਮੰਗ ਬਣੀ ਹੋਈ ਹੈ ਤਾਂ ਇਹ ਮੁਸ਼ਕਲ ਹੈ। ਇੰਡੋਨੇਸ਼ੀਆਈ ਅਧਿਕਾਰੀ ਆਮ ਤੌਰ 'ਤੇ ਨਾਜਾਇਜ਼ ਸ਼ਰਾਬ ਨੂੰ ਜ਼ਬਤ ਕਰਨ ਅਤੇ ਵੱਡੀ ਗਿਣਤੀ ਵਿਚ ਉਨ੍ਹਾਂ ਨੂੰ ਤਬਾਹ ਕਰਨ ਨੂੰ ਪ੍ਰਦਰਸ਼ਿਤ ਕਰਦੇ ਹਨ ਜਿਸ ਤੋਂ ਮੁਸਲਮਾਨਾਂ ਨੂੰ ਇਹ ਯਾਦ ਦਿਵਾਇਆ ਜਾ ਸਕੇ ਕਿ ਉਨ੍ਹਾਂ ਨੂੰ ਰਮਜ਼ਾਨ ਦੌਰਾਨ ਸ਼ਰਾਬ ਪੀਣ ਤੋਂ ਬਚਣਾ ਹੈ।


author

Sunny Mehra

Content Editor

Related News