ਮੁਹੱਰਮ ਦੌਰਾਨ ਸਾਰਾ ਪਾਕਿਸਤਾਨ ਸੈਨਾ ਦੇ ਹਵਾਲੇ ਰਹੇਗਾ
Thursday, Jul 20, 2023 - 04:56 PM (IST)

ਗੁਰਦਾਸਪੁਰ/ਪਾਕਿਸਤਾਨ (ਵਿਨੋਦ)-ਪਾਕਿਸਤਾਨ ਦੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਮੁਹੱਰਮ ਦੇ ਦੌਰਾਨ ਦੇਸ਼ ਭਰ ’ਚ ਸੈਨਾ ਤਾਇਨਾਤ ਕਰਨ ਦਾ ਫ਼ੈਸਲਾ ਕੀਤਾ ਹੈ। ਗ੍ਰਹਿ ਮੰਤਰਾਲੇ ਨੇ ਚਾਰ ਰਾਜਾਂ ਸਮੇਤ ਗਿਲਗਿਤ-ਬਾਲਿਟਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਸਰਕਾਰ ਨੂੰ ਇਕ ਗੁਪਤ ਪੱਤਰ ਭੇਜਿਆ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਧਾਰਾ 245 ਦੇ ਤਹਿਤ ਦੇਸ ਭਰ ਵਿਚ ਸੈਨਾ ਤਾਇਨਾਤ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਚਾਰ ਰਾਜਾਂ ਦੀ ਸਹਿਮਤੀ ਨਾਲ ਲਿਆ ਗਿਆ। ਕਰਾਚੀ ਸਮੇਤ ਪੂਰੇ ਸਿੰਧ ’ਚ ਮੁਹੱਰਮ 'ਤੇ 9 ਅਤੇ 10 ਅਗਸਤ ਨੂੰ ਮੋਟਰਸਾਈਕਲਾਂ 'ਤੇ ਡਬਲ ਸਵਾਰੀ 'ਤੇ ਪਾਬੰਧੀ ਰਹੇਗੀ।
ਇਹ ਵੀ ਪੜ੍ਹੋ- ਹੱਸਦਾ-ਵੱਸਦਾ ਪਲਾਂ 'ਚ ਉੱਜੜ ਗਿਆ ਪਰਿਵਾਰ, ਟਰੱਕ ਹੇਠਾਂ ਆਉਣ ਨਾਲ 5 ਸਾਲਾ ਬੱਚੀ ਦੀ ਦਰਦਨਾਕ ਮੌਤ
ਮੁਹੱਰਮ ਦੌਰਾਨ ਸਾਰੇ ਜਲੂਸਾਂ ਅਤੇ ਸਭਾਵਾਂ ਦੀ ਸੁਰੱਖਿਆ ਦੀ ਜਿੁੰਮੇਵਾਰੀ ਪਾਕਿਸਤਾਨੀ ਸੈਨਾ ਦੀ ਹੋਵੇਗੀ। ਜਿਸ ਵਿਚ ਪੁਲਸ ਦੇ ਨਾਲ ਨਾਲ ਪਾਕਿਸਤਾਨ ਸੈਨਾ ਅਤੇ ਹੋਰ ਕਾਨੂੰਨ ਵਿਵਸਥਾਂ ਦੇ ਲਈ ਜਿੁੰਮੇਵਾਰ ਏਜੰਸੀਆਂ ਵੀ ਸੁਰੱਖਿਆ ਪ੍ਰਬੰਧ ਵਿਚ ਰਹਿਣਗੀਆਂ। ਪੂਰੇ ਪਾਕਿਸਤਾਨ ’ਚ ਮੁਹੱਰਮ ਤੇ ਸੈਨਾ ਤਾਇਨਾਤ ਕਰਨ ਦਾ ਫੈਸਲਾ ਪਾਕਿਸਤਾਨ ਦੇ ਮਾਜੂਦਾ ਹਾਲਾਤ ਨੂੰ ਵੇਖਦੇ ਹੋਏ ਲਿਆ ਗਿਆ ਹੈ।
ਇਹ ਵੀ ਪੜ੍ਹੋ- ਚੱਲਦੀ ਟਰੇਨ ’ਚ ਚੜ੍ਹਦੇ ਸਮੇਂ ਵਾਪਰਿਆ ਰੂਹ ਕੰਬਾਊ ਹਾਦਸਾ, 12 ਸਾਲਾ ਪੁੱਤ ਦੇ ਸਾਹਮਣੇ ਪਿਓ ਦੀ ਦਰਦਨਾਕ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ